ਡਾਕਟਰ ਗਿਆਨ ਸਿੰਘ ਖਨੌੜਾ ਨੂੰ ਵਿਧਾਨ ਸਭਾ ਹਲਕਾ ਨਾਭਾ ਦਾ ਬੀ ਸੀ ਵਿੰਗ ਕੋਆਰਡੀਨੇਟਰ ਪ੍ਰਧਾਨ ਲਗਾਉਣ ਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਇੰਪਰੁਵਮੇਂਟ ਟਰੱਸਟ ਨਾਭਾ ਵਲੋ ਕੀਤਾ ਗਿਆ ਸਨਮਾਨਿਤ
ਨਾਭਾ 2 ਮਾਰਚ :- (ਜਗਜੀਤ ਸਿੰਘ ਕੈਂਥ)
ਆਮ ਆਦਮੀ ਪਾਰਟੀ ਵੱਲੋਂ ਡਾਕਟਰ ਗਿਆਨ ਸਿੰਘ ਖਨੌੜਾ ਨੂੰ ਵਿਧਾਨ ਸਭਾ ਹਲਕਾ ਨਾਭਾ ਦਾ ਬੀ ਸੀ ਵਿੰਗ ਕੋਆਰਡੀਨੇਟਰ ਪ੍ਰਧਾਨ ਲਗਾਉਣ ਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਜੀ ਇੰਪਰੁਵਮੇਂਟ ਟਰੱਸਟ ਨਾਭਾ ਦੀ ਅਗਵਾਈ ਹੇਠ ਮਾਣ ਸਨਮਾਨ ਕੀਤਾ ਗਿਆ। ਖਨੌੜਾ ਇਸ ਤੋਂ ਪਹਿਲਾਂ ਵਪਾਰ ਵਿੰਗ ਭਾਦਸੋਂ ਸ਼ਹਿਰੀ ਦੇ ਵੀ ਪ੍ਰਧਾਨ ਰਹਿ ਚੁੱਕੇ ਹਨ।ਇਸ ਸਮੇਂ ਮੀਡੀਆ ਨਾਲ ਗੱਲ ਕਰਦੇ ਹੋਏ ਡਾਕਟਰ ਸਾਬ ਨੇ ਜਿੱਥੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਥੇ ਹੀ ਆਪਣੇ ਸੰਘਰਸ਼ ਦੇ ਸਾਥੀਆਂ ਦਾ ਵੀ ਧੰਨਵਾਦ ਕੀਤਾ।ਖਨੌੜਾ ਨੇ ਕਿਹਾ ਪਾਰਟੀ ਵੱਲੋਂ ਲਾਈ ਜਿੰਮੇਵਾਰੀ ਪਹਿਲਾ ਨਾਲੋਂ ਵੀ ਵੱਧ ਮਿਹਨਤ ਅਤੇ ਲਗਨ ਨਾਲ ਨਿਭਾਵਾਂਗਾ।
ਇਸ ਸਮੇਂ ਸੁੱਖ ਘੁੰਮਣ ਬਲਾਕ ਪ੍ਰਧਾਨ,ਗੁਰਧਿਆਨ ਸਿੰਘ ਬਿੱਟੂ,ਗੋਪੀ ਫੈਜ਼ਗੜ ਮੈਂਬਰ ਇੰਪਰੋਵੇਮਟ ਟਰੱਸਟ ਨਾਭਾ,ਜੱਸੀ ਰਾਇਮਲ ਮਾਜਰੀ,ਜਸਕਰਨ ਤੇਜੇ, ਨੀਟੂ ਸ਼ਰਮਾ,ਜਤਿੰਦਰ ਕਕਰਾਲਾ,ਧੀਰਜ ਠਾਕੁਰ,ਹੈਪੀ ਅਰੋੜਾ,ਗੁਰਜੰਟ ਸਿੰਘ ਅਚਲ,ਬਾਵਾ ਕਕਰਾਲਾ,ਅਕਾਸ਼ ਕੁਮਾਰ,ਕੁਲਦੀਪ ਹੈਪੀ,ਬੱਗਾ ਕਕਰਾਲਾ,ਧਰਮਵੀਰ ਆਦਿ ਪਾਰਟੀ ਅਹੁਦੇਦਾਰ ਅਤੇ ਵਲੰਟੀਅਰਜ਼ ਮੌਜੂਦ ਸੀ।