ਅਕਾਊਂਟੈਂਟ ਭਰਾਵਾਂ ਰਾਜਨ ਤੇ ਸੁਸ਼ੀਲ ਨੂੰ ਸਦਮਾ, ਮਾਤਾ ਦਾ ਦਿਹਾਂਤ
ਭਾਦਸੋਂ 1 ਮਈ (ਜਗਜੀਤ ਸਿੰਘ ਕੈਂਥ )
ਅਕਾਊਂਟੈਂਟ ਭਰਾਵਾਂ ਰਾਜਨ ਕੁਮਾਰ ਤੇ ਸ਼ੁਸੀਲ ਕੁਮਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਊਸ਼ਾ ਰਾਣੀ ਪਤਨੀ ਸਵ. ਰਾਮ ਪ੍ਰਤਾਪ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਕੇ ਪਰਿਵਾਰ ਤੇ ਸਨੇਹੀਆਂ ਨੂੰ ਸਦੀਵੀ ਵਿਛੋੜਾ ਦੇ ਗਏ । ਮਾਤਾ ਊਸ਼ਾ ਰਾਣੀ 76 ਸਾਲ ਦੇ ਸਨ ਜਿਨ੍ਹਾਂ ਨੇ ਅਪਣੇ ਪਤੀ ਸਵ. ਰਾਮ ਪ੍ਰਤਾਪ ਨਾਲ ਕਈ ਦਹਾਕੇ ਪਹਿਲਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲ੍ਹਾ ਤੋਂ ਆ ਕੇ ਭਾਦਸੋਂ ਵਿੱਖੇ ਅਪਣਾ ਆਸ਼ਿਆਨਾ ਸਥਾਪਿਤ ਕੀਤਾ ਤੇ ਅਪਣੇ ਪਰਿਵਾਰ ਦਾ ਬਾਖੂਬੀ ਨਾਲ ਪਾਲਣ ਪੋਸ਼ਣ ਕੀਤਾ । ਮਾਤਾ ਊਸ਼ਾ ਰਾਣੀ ਦੀ ਮ੍ਰਿਤਕ ਦੇਹ ਦਾ ਅੰਤਿਮ ਸ਼ੰਸਕਾਰ ਭਾਦਸੋਂ ਦੇ ਮੁੱਖ ਸ਼ਮਸ਼ਾਨਘਾਟ ਰਾਮ ਬਾਗ ਵਿੱਖੇ ਕੀਤਾ ਗਿਆ । ਇਸ ਮੌਕੇ ਜੱਲ੍ਹਾ ਪਰਿਵਾਰ ਨਾਲ ਸੰਵੇਦਨਾ ਪ੍ਰਗਟਾਉਣ ਵਾਲਿਆਂ ਵਿੱਚ ਜਥੇਦਾਰ ਰਣਧੀਰ ਸਿੰਘ ਢੀਂਡਸਾ ਪ੍ਰਧਾਨ ਰੋੜੀ ਸਾਹਿਬ, ਦਰਸ਼ਨ ਕੌੜਾ ਸਾ.ਪ੍ਰਧਾਨ ਨਗਰ ਪੰਚਾਇਤ, ਰਜਿੰਦਰ ਪਾਲ ਖਨੌੜਾ ਖਜਾਨਚੀ ਵਪਾਰ ਮੰਡਲ, ਅਮਰੀਕ ਸਿੰਘ ਭੰਗੂ ਸਮਾਜਸੇਵੀ, ਬੱਬੀ ਰੰਘੇੜੀ ਪ੍ਰਧਾਨ ਜਿਊਲਰਜ਼ ਐਸੋ.,ਬਿੱਟਾ ਗੁਪਤਾ ਪ੍ਰਧਾਨ ਅਗਰਵਾਲ ਸਭਾ, ਅਸ਼ੀਸ਼ ਸਿੰਗਲਾ ਗਊ ਸੇਵਕ, ਵਿਨੋਦ ਕੌੜਾ ਰਾਈਸ ਮਿੱਲਰ, ਗੁਰਬਖਸ਼ ਸਿੰਘ ਵੜੈਚ ਪ੍ਰਧਾਨ ਪ੍ਰੈਸ ਕਲੱਬ, ਅਵਤਾਰ ਸਿੰਘ ਚਾਸਵਾਲ, ਮਨਵਿੰਦਰ ਟਿਵਾਣਾ, ਸੁਨੀਲ ਕੌੜਾ, ਭਰਪੂਰ ਸਿੰਘ ਮੱਟਰਾਂ ਤੇ ਸਹਿਰ ਦੇ ਮੁਅੱਜਜ ਵਿਅਕਤੀ ਸ਼ਾਮਿਲ ਸਨ ।
ਫੋਟੋ ਫਾਈਲ ਸਵ.ਮਾਤਾ ਊਸ਼ਾ ਰਾਣੀ