ਸ੍ਰੀ ਨੰਦ ਸਰੂਪ ਮਹਾਰਾਜ ਦੇ ਸਲਾਨਾ ਸਮਾਗਮ ਮੌਕੇ ਕਰਵਾਇਆ ਧਾਰਮਿਕ ਸਮਾਗਮ
ਅਮਲੋਹ(ਅਜੇ ਕੁਮਾਰ)
ਸੁਆਮੀ ਸਚਿਤਾ ਨੰਦ ਮਹਾਰਾਜ ਖੰਨੇ ਵਾਲਿਆਂ ਦੀ ਰਹਿਨਮਾਈ ਹੇਠ ਹਰ ਸਾਲ ਦੀ ਤਰ੍ਹਾਂ ਸ੍ਰੀ ਨੰਦ ਸਰੂਪ ਜੀ ਮਹਾਰਾਜ ਦੀ ਯਾਦ ਵਿਚ ਸਲਾਨਾ ਸਮਾਗਮ ਸੰਤ ਗਰੀਬ ਦਾਸ ਆਸਰਮ ਅਮਲੋਹ ਵਿਚ ਸਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸ੍ਰੀ ਰਾਮ ਚਰਿਤ ਮਾਨਸ ਦੇ ਭੋਗ ਪਾਉਂਣ ਉਪਰੰਤ ਸੁਆਮੀ ਸਚਿਤਾ ਨੰਦ ਮਹਾਰਾਜ ਨੇ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਅਤੇ ਸ੍ਰੀ ਨੰਦ ਸਰੂਪ ਜੀ ਮਹਾਰਾਜ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਸਾਨੂੰ ਦੋ ਗੁਣਾਂ ਨੂੰ ਜਿੰਦਗੀ ਵਿਚ ਜਰੂਰ ਧਾਰਨ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚ ਕਦੇ ਵੀ ਅਕ੍ਰਿਤਘਣ ਨਹੀਂ ਹੋਣਾ ਚਾਹੀਦਾ ਦੂਸਰਾ ਚੋਰੀ ਅਤੇ ਠੱਗੀ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਪ੍ਰਬੰਧਕਾਂ ਵਲੋਂ ਹਰ ਸਾਲ ਕਰਵਾਏ ਜਾਦੇ ਸਮਾਗਮ ਦੀ ਸਲਾਘਾ ਕੀਤੀ। ਗਊ ਸਨਮਾਨ ਅਭਿਆਨ ਦੇ ਜਿਲਾ ਪ੍ਰਭਾਰੀ ਸ਼ਾਸਤਰੀ ਗੁਰੂ ਦੱਤ ਸਰਮਾ ਨੇ ਗਊ ਮਾਤਾ ਨੂੰ ਰਾਸਟਰ ਮਾਤਾ ਦਾ ਦਰਜਾ ਦੇਣ ਲਈ ਹਸਤਾਖਰ ਮੁਹਿੰਮ ਦਾ ਹਿਸਾ ਬਨਣ ਦੀ ਅਪੀਲ ਕੀਤੀ। ਉਨ੍ਹਾਂ ਗਊ ਮਾਤਾ ਦੀ ਪੂਜਾ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਸਮਾਗਮ ਉਪਰੰਤ ਦਾਲ, ਰੋਟੀ ਅਤੇ ਕੜ੍ਹਾਹ ਪ੍ਰਸ਼ਾਦ ਆਦਿ ਦਾ ਅਤੁੱਟ ਲੰਗਰ ਲਗਾਇਆ ਗਿਆ। ਸਮਾਗਮ ਦੇ ਮੁੱਖ ਪ੍ਰਬੰਧਕ ਹੈਪੀ ਧੀਰ, ਕੁਲਦੀਪ ਧੀਰ ਅਤੇ ਪ੍ਰਦੀਪ ਧੀਰ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਵਿਚ ਕੌਂਸਲਰ ਪੂਨਮ ਜਿੰਦਲ, ਰਕੇਸ਼ ਕੁਮਾਰ ਸ਼ਾਹੀ, ਕੁਲਵਿੰਦਰ ਕੁਮਾਰ, ਰੂਪ ਸਿੰਘ, ਕੁਲਦੀਪ ਦੀਪਾ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਮਾਸਟਰ ਰਜੇਸ ਕੁਮਾਰ, ਡੀ.ਐਫ.ਐਸ.ਓ. ਜਸਪਾਲ ਕੌਰ, ਇੰਸਪੈਕਟਰ ਪੰਕਜ ਸਰਮਾ, ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ ਗਰਗ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਮਦਨ ਮੋਹਨ ਅਬਰੋਲ, ਜਗਦੀਸ ਚੰਦ ਵਰਮਾ, ਸੀਤਲਾ ਮਾਤਾ ਮੰਦਰ ਦੇ ਪ੍ਰਧਾਨ ਵਿਨੇ ਪੁਰੀ, ਐਡਵੋਕੇਟ ਮੇਲਾ ਰਾਮ, ਰਿਟ. ਤਹਿਸੀਲਦਾਰ ਪ੍ਰਮੋਦ ਸੂਦ, ਸੀ.ਏ. ਪ੍ਰੇਮ ਕੁਮਾਰ, ਕੋਕਾ ਕੋਲਾ ਕੰਪਨੀ ਦੇ ਸਾਹਿਲ ਅਰੋੜਾ, ਵਿਜੇ ਮੋਹਨ, ਜਸਵੰਤ ਸਿੰਘ ਸੌਂਟੀ, ਹੀਰਾ ਧੀਰ, ਅਨਿਰੁੱਧ ਸ਼ਰਮਾ, ਕੇਸ਼ਵ ਧੀਰ, ਮਾਨਵ ਧੀਰ, ਰਾਮ ਮੰਦਰ ਦੇ ਖਜਾਨਚੀ ਸਿਵ ਕੁਮਾਰ ਗੋਇਲ, ਪੰਡਤ ਦੀਪਕ ਸ਼ਰਮਾ, ਪੰਡਤ ਸੁਨੀਲ ਸਰਮਾ, ਪੰਡਤ ਵਰੁਨ ਸ਼ਰਮਾ, ਪੰਡਤ ਨਿਤਿਨ ਸ਼ਰਮਾ, ਪਿਉਂਸ ਮੁਰਗਈ, ਪ੍ਰਣਵ ਮੁਰਗਈ, ਭੂਸ਼ਨ ਗੁਪਤਾ, ਅਤੇ ਕੇਸਵ ਸਰਮਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਸੁਆਮੀ ਸਚਿਤਾ ਨੰਦ ਮਹਾਰਾਜ ਪ੍ਰਵਚਨ ਕਰਦੇ ਹੋਏ।
ਫੋਟੋ ਕੈਪਸਨ: ਸਮਾਗਮ ਵਿਚ ਸਾਮਲ ਸਰਧਾਲੂ।