ਭੀਖੀ,21ਜੁਲਾਈ (ਪਰਮਜੀਤ ਸ਼ਰਮਾ) ਸਥਾਨਕ ਗੁਰਦਿੱਤਾ ਯਾਦਗਾਰੀ ਭਵਨ ਵਿਖੇ ਬੇ-ਔਲਾਦ ਜੋੜਿਆਂ ਲਈ ਮੁਫਤ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ ਜੋ ਸੇਠ ਤਾਰਾ ਚੰਦ ਸਿੰਗਲਾ (ਵਧਾਵੇ ਕੇ) ਦੀ ਦੋਹਤੀ ਡਾ. ਮੀਨਾਕਸ਼ੀ ਗੋਇਲ ਵਲੋਂ ਆਪਣੇ ਮਾਮਾ ਗੁਰਦਿੱਤਾ ਸਿੰਗਲਾ ਦੀ ਯਾਦ ਵਿੱਚ ਬ੍ਰਹਮਕੁਮਾਰੀ ਆਸ਼ਰਮ ਭੀਖੀ ਦੇ ਦੀਦੀ ਰੁਪਿੰਦਰ, ਦੀਦੀ ਸਪਨਾ ਦੀ ਯੋਗ ਅਗੁਵਾਈ ਵਿੱਚ ਲਗਾਇਆ ਗਿਆ। ਆਸ਼ਾ ਟੈਸਟ ਟਿਊਬ ਬੇਬੀ ਸੈਂਟਰ ਮੋਗਾ ਦੇ ਔਰਤਾਂ ਦੇ ਮਾਹਿਰ ਡਾ. ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਜਿੰਨਾਂ ਜੌੜਿਆਂ ਦੇ ਔਲਾਦ ਨਹੀ ਹੁੰਦੀ ਉਨਾਂ ਦੀ ਆਧੁਨਿਕ ਮੈਡੀਕਲ ਤਰੀਕਿਆਂ ਨਾਲ ਜਾਂਚ ਕਰਕੇ ਉਨਾਂ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਕਿ ਉਹ ਵੀ ਔਲਾਦ ਦਾ ਸੁੱਖ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਉੁਨਾਂ ਵਲੋਂ ਔਰਤਾਂ ਦੀ ਹਰ ਤਰਾਂ ਦੀ ਸਰਜਰੀ, ਆਈ.ਵੀ.ਐਫ ਅਤੇ ਹੋਰ ਹਰ ਤਰਾਂ ਦੀਆਂ ਔਰਤਾਂ ਦੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਕੈਂਪ ਦੌਰਾਨ 150 ਦੇ ਲੱਗਭੱਗ ਔਰਤਾਂ ਦਾ ਚੈਕਅੱਪ ਕਰਕੇ ਉਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਮਸਟਰ ਸਤੀਸ਼ ਕੁਮਾਰ, ਮੈਡਮ ਸਰੋਜ ਰਾਣੀ, ਡਾ. ਰਾਜ ਕੁਮਾਰ, ਡਾ. ਯਸ਼ਪਾਲ ਸਿੰਗਲਾ, ਡਾ. ਹਰਭਗਵਾਨ ਸ਼ਰਮਾ, ਡਾ. ਦੀਆ ਸਿੰਗਲਾ, ਡਾ. ਸਮਾ ਸ਼ਰਮਾ, ਜਸਪਾਲ ਮਿੱਤਲ ਪਾਲੀ, ਐਡਵੋਕੇਟ ਮਨੌਜ ਕੁਮਾਰ ਸਿੰਗਲਾ, ਮਹੇਸ਼ ਕੁਮਾਰ, ਨਵੀਨ ਕੁਮਾਰ, ਵਿਕਾਸ਼ੂ ਸਿੰਗਲਾ, ਰੀਨਾ ਰਾਣੀ, ਡਿੰਪਲ ਰਾਣੀ, ਗੀਤਾ ਰਾਣੀ, ਕਿਰਣਾ ਰਾਣੀ, ਪਰਵੀਨ ਰਾਣੀ ਵੀ ਹਾਜਰ ਸਨ।