ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਨੇ ਪੰਜਾਬ ਦੇ ਖਿਲਾਫ ਵੱਡੀ ਸਾਜ਼ਿਸ਼ ਦਾ ਕੀਤਾ ਇਸ਼ਾਰਾ

ਕਿਹਾ: ਭਗਵੰਤ ਮਾਨ ਐਂਡ ਕੰਪਨੀ ਦੇ ਗੈਰ ਤਜਰਬੇਕਾਰ ਹੋਣ ਕਾਰਣ ਪੰਜਾਬ ‘ਚ ਅਮਨ-ਕਾਨੂੰਨ ਦੀ ਬਣੀ ਤਰਸਯੋਗ ਹਾਲਤ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ਵਿੱਚ 50 ਦਿਨਾਂ ਵਿੱਚ 10 ਤੋਂ ਵੱਧ ਗ੍ਰਨੇਡ ਹਮਲੇ ਹੋਏ ਜੋਂ ਪਹਿਲਾਂ ਕਦੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਗੱਡੀ ਦਾ ਸਟੇਅਰਿੰਗ ਭਗਵੰਤ ਮਾਨ ਵਰਗੇ ਅਣਜਾਣ ਡਰਾਈਵਰ ਨੂੰ ਫੜਾ ਦਿੱਤਾ ਜੋ ਸਾਨੂੰ ਖਾਈ ਵਿੱਚ ਸੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ 20-25 ਸਾਲਾਂ ਵਿੱਚ ਪੰਜਾਬ ਵਿੱਚ ਕੀਤੇ ਸਾਰੇ ਚੰਗੇ ਕੰਮਾਂ ਨੂੰ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿੱਚ ਕਾਮਯਾਬ ਨਹੀਂ ਹੋਈ, ਪਹਿਲਾਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਿਸ ਲੈ ਕੇ ਇਸ ਦਾ ਪ੍ਰਚਾਰ ਕੀਤਾ ਜਿਸ ਕਾਰਣ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਮਾਰਨ ਵਾਲੇ ਲਾਰੈਂਸ ਬਿਸ਼ਨੋਈ ਜੇਲ੍ਹ ਵਿਚ ਹੋਣ ਦੇ ਬਾਵਜੂਦ ਕਾਰੋਬਾਰੀਆਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਕੇ ਫਿਰੌਤੀਆ ਮੰਗ ਰਿਹਾ ਹੈ ਅਤੇ ਉਸ ਦੀ ਦੋ ਟੀਵੀ ਚੈਨਲਾਂ ਤੇ ਇੰਟਰਵਿਊ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਗੈਂਗਸਟਰ ਪੰਜਾਬੀਆਂ ਨੂੰ ਧਮਕੀਆਂ ਅਤੇ ਗੋਲੀਆਂ ਚਲਾ ਰਹੇ ਹਨ ਇਥੋ ਤੱਕ ਕਿ ਹੁਣ ਗ੍ਰਨੇਡਾਂ ਅਤੇ ਬੰਬਾਂ ਨਾਲ ਥਾਣਿਆਂ ਤੇ ਵੀ ਹਮਲੇ ਸੁਰੂ ਹੋ ਗਏ ਜਦੋ ਕਿ ਸਰਕਾਰ ਨੇ ਭੇਤਭਰੀ ਚੁਪ ਧਾਰੀ ਹੋਈ ਹੈ, ਜਿਸ ਕਾਰਣ ਕੋਈ ਵੀ ਕਾਰੋਬਾਰੀ ਪੰਜਾਬ ਵਿਚ ਆਪਣਾ ਕਾਰੋਬਾਰ ਕਰਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਪਿਛਲੇ ਸਾਲ ਤੋਂ ਧਰਨੇ ਵਿੱਚ ਬੈਠੇ ਹਨ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕੇਦਰ ਦੀ ਭਾਜਪਾ ਸਰਕਾਰ ਜਾਣ-ਬੁੱਝ ਕੇ ਇਹ ਕਰਵਾ ਰਹੀ ਹੈ ਤਾਂ ਜੋਂ ਪੰਜਾਬ ਵਿਚ ਰਾਜਪਾਲ ਸਾਸਨ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਦਲਡਾਅ ਵਾਲਿਆਂ ਨੇ ਸਾਡੇ ਪੰਜਾਬ ਨੂੰ ਬਰਬਾਤ ਕਰ ਦਿਤਾ ਜਿਸ ਦੀ ਆਉਂਣ ਵਾਲੀਆਂ ਪੀੜ੍ਹੀਆਂ ਨੂੰ ਕੀਮਤ ਚੁਕਾਉਂਣੀ ਪਵੇਗੀ। ਉਨ੍ਹਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਅਤੇ ਉਸ ਦੀ ਨੁਕਤਾਚੀਨੀ ਕਰਨ ਵਾਲੇ ਅਨਸਰਾਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਦੀ ਆਪ ਅਤੇ ਕੇਦਰ ਦੀ ਭਾਜਪਾ ਸਰਕਾਰ ਨੂੰ ਪੰਜਾਬ ਵਿਰੋਧੀ ਕਰਾਰ ਦਿਤਾ ਅਤੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।

*ਫੋਟੋ ਕੈਪਸ਼ਨ: ਸਰਬਜੀਤ ਸਿੰਘ ਝਿੰਜਰ।*

Leave a Comment