ਅਮਲੋਹ,(ਅਜੇ ਕੁਮਾਰ)
ਸਥਾਨਕ ਕੋਰਟ ਕੰਪਲੈਕਸ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਘੀ ਦੇ ਦਿਹਾੜੇ ‘ਤੇ ਚਾਹ ਅਤੇ ਬਰੈਡਾਂ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਕੁਝ ਦੁਕਾਨਦਾਰਾਂ ਨੇ ਲੋਕਾਂ ਦੇ ਸਹਿਯੋਗ ਨਾਲ ਲਗਾਇਆ ਜਿਸ ਵਿਚ ਵਕੀਲ ਸਾਹਿਬਾਨ ਨੇ ਵੀ ਅਹਿਮ ਭੁਮਿਕਾ ਨਿਭਾਈ। ਨਕਸਾ ਨਵੀਸ ਗੁਰਮੇਲ ਸਿੰਘ ਨੇ ਦਸਿਆ ਕਿ ਇਹ ਲੰਗਰ ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਜੇਸ਼ ਕੁਮਾਰ ਜਾਲੂ, ਐਡਵੋਕੇਟ ਮੁਨੀਸ਼ ਮੋਦੀ, ਕਮਲਪ੍ਰੀਤ ਸਿੰਘ ਮਾਨ, ਐਡਵੋਕੇਟ ਡਿੰਪਲ ਕੁਮਾਰ, ਗੁਰਮੇਲ ਸਿੰਘ, ਮਿੰਟੂ ਸਿੰਘ ਅਰੋੜਾ, ਸੱਤਪਾਲ, ਐਡਵੋਕੇਟ ਯਾਦਵਿੰਦਰ ਸਿੰਘ ਮਾਨ, ਰਣਜੀਤ ਸਿੰਘ ਹਰੀਪੁਰ, ਮੁਕੇਸ ਸੂਦ, ਅਮਨਦੀਪ ਧੀਮਾਨ, ਹਰੀਸ ਖੰਨਾ, ਗੁਰਪਾਲ ਸਿੰਘ ਪਾਲਾ, ਜਸਵੰਤ ਰਾਏ ਸਰਮਾਂ, ਜਸਵੰਤ ਸਿੰਘ, ਹਰਮਨ ਸਿੰਘ, ਬੇਅੰਤ ਸਿੰਘ ਲੱਲੋਂ, ਬੱਬੀ ਡੰਗ, ਜਗਦੀਪ ਸਿੰਘ ਅਤੇ ਮੇਵਾ ਸਿੰਘ ਹਲਵਾਈ ਆਦਿ ਨੇ ਲੰਗਰ ਦੌਰਾਨ ਸੇਵਾ ਕੀਤੀ।
ਫੋਟੋ ਕੈਪਸ਼ਨ: ਐਡਵੋਕੇਟ ਮੁਨੀਸ਼ ਮੋਦੀ ਅਤੇ ਹੋਰ ਲੰਗਰ ‘ਚ ਸੇਵਾ ਕਰਦੇ ਹੋਏ।