ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਇਕ ਜਖਮੀ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਸਰਹਿੰਦ-ਪਟਿਆਲਾ ਮਾਰਗ ਉਪਰ ਪਿੰਡ ਰੁੜਕੀ ਨੇੜੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ। ਥਾਣਾ ਮੂਲੇਪੁਰ ਦੇ ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਭਾਦਸੋ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਪਿੰਡ ਭਮਾਰਸੀ ਵਿਖੇ ਵੈਲਡਿੰਗ ਦੀ ਦੁਕਾਨ ਦਾ ਕੰਮ ਕਰਦਾ ਹੈ, ਉਸ ਦਾ ਤਾਇਆ ਬਗੀਚਾ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭਾਦਸੋ ਫੀਡ ਫੈਕਟਰੀ ਰੁੜਕੀ ਵਿਖੇ ਲੇਬਰ ਦਾ ਕੰਮ ਕਰਦਾ ਹੈ, ਉਹ ਆਪਣੇ ਤਾਏ ਨੂੰ ਮੋਟਰਸਾਈਕਲ ਨੰਬਰ ਪੀਵੀ11ਐਸ-6444 ‘ਤੇ ਫੀਡ ਫੈਕਟਰੀ ਵਿੱਚ ਛੱਡਣ ਲਈ ਜਾ ਰਿਹਾ ਸੀ ਜਦੋਂ ਉਹ ਪਿੰਡ ਰੁੜਕੀ ਦੇ ਨੇੜੇ ਟਿਵਾਣਾ ਫੈਕਟਰੀ ਵੱਲ ਮੁੜਨ ਲੱਗਿਆ ਤਾਂ ਪਟਿਆਲਾ ਸਾਈਡ ਤੋਂ ਆਉਂਦੇ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਕਰਕੇ ਡਿੱਗ ਗਿਆ, ਜਿਸ ਕਾਰਨ ਉਸ ਦੇ ਅਤੇ ਉਸਦੇ ਤਾਏ ਦੇ ਸੱਟਾਂ ਲੱਗੀਆਂ। ਉਨ੍ਹਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਆਦਾ ਗਿਆ ਜਿਥੇ ਬਗੀਚਾ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਕੀਤੀ।

*ਫੋਟੋ ਕੈਪਸ਼ਨ: ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਅਤੇ ਹੋਰ।*

Leave a Comment