ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮਾਘੀ ਦੀ ਸੰਗਰਾਂਦ ਨੂੰ ਮੁੱਖ ਰੱਖ ਕੇ ਬਾਬਾ ਮੋਤੀ ਰਾਮ ਮਹਿਰਾ ਖੂਨ ਦਾਨ ਸੁਸਾਇਟੀ ਵੱਲੋਂ 166ਵਾਂ ਖੂਨ ਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਨਿਸ਼ਾਨ ਸਿੰਘ ਚੀਮਾ ਨੇ ਦਸਿਆ ਕਿ ਹੋਮੀ ਬਾਬਾ ਕੈਂਸਰ ਹਸਪਤਾਲ ਚੰਡੀਗੜ੍ਹ ਦੇ ਡਾ. ਹਰਮਨਜੋਤ ਸਿੰਘ ਅਤੇ ਡਾ. ਰਾਜਵੀਰ ਕੌਰ ਚੀਮਾ ਦੀ ਟੀਮ ਨੇ ਇਹ ਖੂਨ ਇਕਤਰ ਕੀਤਾ। ਕੈਪ ਦਾ ਉਦਘਾਟਨ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕੀਤਾ। ਉਨ੍ਹਾਂ ਕਿਹਾ ਕਿ ਖੂਨ ਦਾਨ ਮਹਾ ਦਾਨ ਹੈ ਕਿਉਂਕਿ ਲੋੜਵੰਦ ਇਨਸਾਨਾਂ ਨੂੰ ਸਮੇਂ ਸਿਰ ਖੂਨ ਮਿਲਣ ਨਾਲ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਸਲਾਘਾ ਕੀਤੀ। ਕੈਪ ਵਿਚ 80 ਯੂਨਿਟ ਖੂਨ ਇਕਤਰ ਕੀਤਾ ਗਿਆ ਜਿਨ੍ਹਾਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਵੱਲੋਂ ਖੂਨਦਾਨੀਆ ਲਈ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਮਨਦੀਪ ਸਿੰਘ, ਕੈਪਟਨ ਸੇਵਾ ਸਿੰਘ, ਨੀਲ ਕਮਲ ਕੌਰ ਬਾਠ, ਐਸਐਸ ਬਾਠ, ਕ੍ਰਿਸ਼ਨ ਸਿੰਘ ਸਾਬਕਾ ਸੁਪਰਡੈਂਟ, ਚਰਨ ਸਿੰਘ ਸੇਖੋ, ਸੁਰਿੰਦਰ ਸਿੰਘ, ਗੁਰਮੀਤ ਸਿੰਘ ਖੱਟੜਾ, ਕੁਲਦੀਪ ਸਿੰਘ ਸੈਣੀ, ਅਰਸ਼ਦੀਪ ਸਿੰਘ ਖਟੜਾ, ਐਨਆਰਆਈ ਸੁਰਮੁੱਖ ਸਿੰਘ ਅਤੇ ਰੈਡਕ੍ਰਾਸ ਸੋਸਾਇਟੀ ਤੋਂ ਰਕੇਸ਼ ਕੁਮਾਰੀ ਸੁਪਰਡੈਂਟ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਅਤੇ ਹੋਰ ਖੂਨਦਾਨ ਕੈਪ ਦਾ ਨਰੀਖਣ ਕਰਦੇ ਹੋਏ।*