ਅਮਲੋਹ ਬਲਾਕ ਦੇ ਪਿੰਡ ਸਲਾਣਾ ਵਿਖੇ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ ਹੋਈ
ਅਮਲੋਹ(ਅਜੇ ਕੁਮਾਰ)
ਅਮਲੋਹ ਬਲਾਕ ਦੇ ਪਿੰਡ ਸਲਾਣਾ ਵਿਖੇ ਪੰਜਾਬ ਸਟੇਟ ਰੈਸਲਿੰਗ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਅੰਡਰ 23 ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਿੱਚ 125 ਕਿਲੋ ਭਾਰ ਲੜਕਿਆਂ ਵਿੱਚ ਜਸਕਰਨ ਸਿੰਘ ਨੇ ਪਹਿਲਾ, ਅੰਡਰ 97 ਕਿਲੋ ਭਾਰ ਵਿੱਚ ਬਰਕਤ ਅਲੀ, 92 ਕਿਲੋ ਵਿੱਚ ਕਰਨਵੀਰ ਸਿੰਘ, 86 ਕਿਲੋ ਵਿੱਚ ਪ੍ਰਿਸਦੀਪ ਸਿੰਘ, 79 ਕਿਲੋ ਵਿੱਚ ਵਿਸ਼ਾਲ ਕੁਮਾਰ, 74 ਕਿਲੋ ਵਿੱਚ ਰਿਸ਼ਵ ਝਾਖੜ, 70 ਕਿਲੋ ਵਿੱਚ ਰਫੀ, 65 ਕਿਲੋ ਵਿੱਚ ਜਸਕਰਨ ਸਿੰਘ, 61 ਕਿਲੋ ਵਿੱਚ ਰੋਹਿਤ, 57 ਕਿਲੋ ਵਿੱਚ ਅਰਸ਼ਦੀਪ ਸਿੰਘ ਅਤੇ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿੱਚ 76 ਕਿਲੋ ਭਾਰ ਵਿੱਚ ਸੁਖਜੋਤ ਕੌਰ, 72 ਵਿੱਚ ਫਰਹਾਅ ਅਲੀ, 68 ਕਿਲੋ ਵਿੱਚ ਰਜਨੀ, 65 ਕਿਲੋ ਵਿੱਚ ਵਿਸਾਖਾ, 62 ਕਿਲੋ ਵਿੱਚ ਅਰਸ਼ਦੀਪ ਕੌਰ, 59 ਕਿਲੋ ਵਿੱਚ ਤਨੂ, 57 ਕਿਲੋ ਵਿੱਚ ਮੁਸਕਾਨ, 55 ਕਿਲੋ ਵਿੱਚ ਸਮਨਪ੍ਰੀਤ ਕੌਰ, 53 ਕਿਲੋ ਵਿੱਚ ਸੋਨਾਕੀ, 50 ਕਿਲੋ ਵਿੱਚ ਦਮਨਪ੍ਰੀਤ ਕੌਰ ਜੇਤੂ ਰਹੀਂ । ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਅਦਾ ਕੀਤੀ। ਉਨ੍ਹਾਂ ਪ੍ਰਬੰਧਕਾਂ ਵਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਪਹਿਲਵਾਨ, ਰਜਿੰਦਰ ਸਿੰਘ ਔਜਲਾ, ਕੇਸਰ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਬਾਬਾ, ਰਜਿੰਦਰ ਸਿੰਘ, ਨਰਿੰਦਰ ਸਿੰਘ, ਸੁਖਵੰਤ ਸਿੰਘ, ਹਰਦੀਪ ਸਿੰਘ ਕਾਕਾ, ਸਿਕੰਦਰ ਸਿੰਘ, ਡਾ. ਪਰਮਜੀਤ ਸਿੰਘ, ਰਛਪਾਲ ਸਿੰਘ, ਜਰਨੈਲ ਸਿੰਘ, ਕੁਲਜੀਤ ਸਿੰਘ, ਸੁਸ਼ੀਲ ਕੁਮਾਰ, ਰੁਪਿੰਦਰ ਸਿੰਘ, ਜਗਮਨ ਸਿੰਘ ਅਤੇ ਕੋਚ ਸ਼ਾਹਬਾਦ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਜੇਤੂਆਂ ਦਾ ਸਨਮਾਨ ਕਰਦੇ ਹੋਏ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਹੋਰ