ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੂੰ ਦੁਬਾਰਾ ਪ੍ਰਧਾਨ ਬਨਣ ਤੇ ਕਾਂਗਰਸ ਆਗੂਆਂ ਨੇ ਦਿਤੀ ਵਧਾਈ
ਫ਼ਤਹਿਗੜ੍ਹ ਸਾਹਿਬ/ਅਮਲੋਹ ਅਜੇ ਕੁਮਾਰ
ਕਾਂਗਰਸ ਪਾਰਟੀ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਢਿਲੋ ਅਤੇ ਐਸ.ਸੀ. ਸੈਲ ਦੇ ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਬਸੀ ਪਠਾਨਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਇਕ ਵਫਦ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਮਿਲਿਆ ਅਤੇ ਦੁਬਾਰਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਨਣ ਤੇ ਵਧਾਈ ਦਿੰਦੇ ਹੋਏ ਪੂਰਨ ਸਹਿਯੋਗ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਰਾਜਾ ਬੜਿੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਹੋਰ ਵਧੇਰੇ ਮਜਬੂਤ ਹੋਵੇਗੀ। ਉਨ੍ਹਾਂ ਪਾਰਟੀ ਹਾਈਕਮਾਂਡ ਦੇ ਸ੍ਰੀ ਰਾਹੁੱਲ ਗਾਂਧੀ ਅਤੇ ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਖੜ੍ਹਗੇ ਸਮੇਤ ਪਾਰਟੀ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ। ਸ੍ਰੀ ਰਾਜਾ ਬੜਿੰਗ ਨੇ ਵਫਦ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਅਤੇ ਆਉਂਣ ਵਾਲੀਆਂ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਵਿੱਢਣ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਜਿਨ੍ਹਾਂ ਦੀ ਬਦੌਲਤ ਹੀ ਸਰਕਾਰਾਂ ਹੌਦ ਵਿਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਮਹਿਨਤੀ, ਇਮਾਨਦਾਰ ਵਰਕਰਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿਤਾ ਜਾਵੇਗਾ। ਇਸ ਮੌਕੇ ਰਾਜਿੰਦਰ ਕੁਮਾਰ ਸੂਦ, ਸੱਤਪਾਲ ਰਾਣਾ ਅਤੇ ਸਤੀਸ ਕੁਮਾਰ ਸੂਦ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਕੁਲਵੰਤ ਸਿੰਘ ਢਿਲੋ, ਬਲਵੀਰ ਸਿੰਘ ਬਸੀ ਅਤੇ ਹੋਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੂੰ ਬੁੱਕਾ ਦਿੰਦੇ ਹੋਏ।