ਪੰਜਾਬ ਅਤੇ ਚੰਡੀਗੜ੍ਹ ਜਰਨਸਿਟ ਯੂਨੀਅਨ ਵਲੋਂ ਡਿਪਟੀ ਕਮਿਸਨਰ ਰਾਹੀ ਰਾਸਟਰਪਤੀ ਅਤੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ ਅਮਲੋਹ)
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਰਜਿ. ਦੀ ਜਿਲਾ ਇਕਾਈ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਦੀ ਅੱਗਵਾਈ ਹੇਠ ਡਿਪਟੀ ਕਮਿਸਨਰ ਡਾ. ਸੋਨਾ ਥਿੰਦ ਰਾਹੀ ਦੇਸ ਦੇ ਰਾਸਟਰਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜੇ ਗਏ। ਉਨ੍ਹਾਂ ਦਸਿਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਦੇਸ ਭਰ ਵਿਚ ‘ਮੰਗ ਦਿਵਸ’ ਮਨਾ ਰਹੀ ਹੈ। ਮੰਗ ਪੱਤਰ ਵਿਚ ਨਵੇਂ ਮੀਡੀਆ ਕਮਿਸ਼ਨ ਦਾ ਗਠਨ ਕਰਨ, ਪੱਤਰਕਾਰਾਂ ਦੀ ਸੁਰਖਿਆ ਲਈ ਕੌਮੀ ਕਾਨੂੰਨ ਬਨਾਉਂਣ, ਰੱਦ ਕੀਤੇ ਗਏ ਵਰਕਿੰਗ ਜਰਨਲਿਸਟਸ ਐਕਟਾਂ ਅਧੀਨ ਕਾਨੂੰਨੀ ਅਧਿਕਾਰ ਬਹਾਲ ਕਰਨ, ਨਵੇ ਵੇਜ ਬੋਰਡ ਦਾ ਗਠਨ ਕਰਨ ਦੀ ਮੰਗ ਕੀਤੀ। ਸ੍ਰੀ ਸੂਦ ਨੇ ਕਿਹਾ ਕਿ ਦੇਸ਼ ਭਰ ਵਿਚ ਪੱਤਰਕਾਰਾਂ ਨੂੰ ਸਰੀਰਕ ਹਿੰਸਾ, ਬਦਨੀਅਤੀ ਨਾਲ ਕੀਤੀ ਕਾਨੂੰਨੀ ਕਾਰਵਾਈ ਅਤੇ ਡਿਜੀਟਲ ਪਰੇਸਾਨੀ ਸਮੇਤ ਕੰਮਕਾਜ ਨਾਲ ਜੁੜੇ ਵਧਦੇ ਖਤਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਦਰ ਸਰਕਾਰ ਤੋਂ ਪੱਤਰਕਾਰਾਂ ਅਤੇ ਨਿਊਜ਼ ਅਦਾਰਿਆਂ ਦੀ ਸਰੀਰਕ ਸੁਰਖਿਆ ਅਤੇ ਕਾਨੂੰਨੀ ਸੁਰਖਿਆ ਨੂੰ ਯਕੀਨੀਬਨਾਉਂਣ ਲਈ ਵਿਸੇਸ਼ ਕੇਦਰੀ ਕਾਨੂੰਨ ਬਨਾਉਂਣ ਦੀ ਮੰਗ ਕੀਤੀ। ਉਨ੍ਹਾਂ ਫੀਲਡ ਦੇ ਪੱਤਰਕਾਰਾਂ ਦਾ ਸਕਤਰੇਤ ਵਿਚ ਸਨਾਖਤੀ ਕਾਰਡ ਨੂੰ ਪਹਿਚਾਣ ਪੱਤਰ ਮੰਨ ਕੇ ਦਾਖਲਾ ਯਕੀਨੀ ਬਨਾਉਂਣ, ਜਿਲਾ ਅਤੇ ਸਬ ਡਵੀਜਨ ਦੇ ਪੱਤਰਕਾਰਾਂ ਨੂੰ ਸਰਕਾਰੀ ਰੇਟਾਂ ਉਪਰ ਰਿਆਇਸ਼ੀ ਕੁਆਟਰ ਜਾਂ ਪਲਾਟ ਦੇਣ ਅਤੇ ਸਮੂਹ ਪੱਤਰਕਾਰਾਂ ਨੂੰ ਮੁਫ਼ਤ ਬੱਸ ਸਫ਼ਰ ਦੇ ਦੀ ਮੰਗ ਵੀ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਕ, ਰਣਵੀਰ ਕੁਮਾਰ ਜੱਜੀ, ਜਸਵੰਤ ਸਿੰਘ ਗੋਲਡ, ਅਮਰਬੀਰ ਸਿੰਘ ਚੀਮਾ, ਜਤਿੰਦਰ ਸਿੰਘ ਰਠੌਰ, ਦੀਪਕ ਸੂਦ, ਗੁਰਚਰਨ ਸਿੰਘ ਜੰਜੂਆਂ, ਸਵਰਨਜੀਤ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਸਤਨਾਮ ਸਿੰਘ ਚੌਹਾਨ, ਡਾ. ਅਨਿਲ ਲੁਟਾਵਾ, ਜਗਦੀਪ ਸਿੰਘ ਮਾਨਗੜ੍ਹ, ਰਾਜ ਕਮਲ, ਰੂਪ ਨਰੇਸ, ਰਵਿੰਦਰ ਸਿੰਘ ਢੀਂਡਸਾ, ਰੂਪ ਨਰੇਸ਼, ਪਰਵੀਨ ਬੱਤਰਾ, ਰਵਿੰਦਰ ਮੋਦਗਿਲ, ਖੁਸ਼ਵੰਤ ਰਾਏ ਥਾਪਰ, ਪਰਵੀਨ ਕੁਮਾਰ, ਰੁਪਿੰਦਰ ਸ਼ਰਮਾ ਅਤੇ ਸਮਸ਼ੇਰ ਸਿੰਘ ਸ਼ੈਰਾ ਆਦਿ ਹਾਜ਼ਰ ਸਨ। ਬਾਅਦ ਵਿਚ ਪੱਤਰਕਾਰ ਭਾਈਚਾਰੇ ਨੇ ਜਿਲ੍ਹਾ ਲੋਕ ਸੰਪਰਕ ਅਫ਼ਸਰ ਰਾਜ ਕੁਮਾਰ ਨਾਲ ਵੀ ਮੁਲਾਕਾਤ ਕਰਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਗਲਬਾਤ ਕੀਤੀ। ਡਿਪਟੀ ਕਮਿਸਨਰ ਨੇ ਇਨ੍ਹਾਂ ਮੰਗ ਪੱਤਰਾਂ ਨੂੰ ਅੱਗੇ ਭੇਜ ਕੇ ਕਾਰਵਾਈ ਦਾ ਭਰੋਸਾ ਦਿਤਾ।
ਫੋਟੋ ਕੈਪਸਨ: ਭੂਸ਼ਨ ਸੂਦ ਅਤੇ ਹੋਰ ਡਿਪਟੀ ਕਮਿਸਨਰ ਡਾ. ਸੋਨਾ ਥਿੰਦ ਨੂੰ ਮੰਗ ਪੱਤਰ ਦਿੰਦੇ ਹੋਏ।