ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਪਤਨੀ ਬਹਿਸ਼ਤਾ ਸਿੰਘ ਨੇ ਵਰਕਰਾਂ ਨਾਲ ਕੀਤੀ ਮੀਟਿੰਗ
ਮਿਸ਼ਨ 2027 ਤਹਿਤ ਕਾਂਗਰਸ ਵਰਕਰਾਂ ਨੂੰ ਹੁਣ ਤੋਂ ਹੀ ਤਿਆਰੀਆਂ ਵਿੱਢਣ ਦਾ ਦਿਤਾ ਸੁਨੇਹਾ
ਅਮਲੋਹ(ਅਜੇ ਕੁਮਾਰ)
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਅਮਲੋਹ ਤੋਂ ਕਾਂਗਰਸ ਪਾਰਟੀ ਨੂੰ ਹੋਰ ਵਧੇਰੇ ਮਜਬੂਤ ਕਰਨ ਅਤੇ ਜਿਤ ਦਿਵਾਉਂਣ ਦੇ ਉਦੇਸ਼ ਨਾਲ ਕਾਂਗਰਸ ਦਫ਼ਤਰ ਅਮਲੋਹ ਵਿਖੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀ ਧਰਮ ਪਤਨੀ ਬਹਿਸ਼ਤਾ ਸਿੰਘ ਨਾਭਾ ਨੇ ਮਹਿਲਾ ਵਿੰਗ ਦੇ ਵਰਕਰਾਂ, ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਆਉਂਣ ਵਾਲੀਆਂ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਵਾਰਡਾਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਮਹਿਲਾ ਵਿੰਗ ਨੂੰ ਚੋਣਾਂ ਦੀਆਂ ਤਿਆਰੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਸਰਗਰਮ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਮਹਿਲਾ ਬਲਾਕ ਪ੍ਰਧਾਨ ਅਮਲੋਹ ਦੀ ਪ੍ਰਧਾਨ ਸਿਮਰਨ ਬਰੌਗਾ, ਮੰਡੀ ਗੋਬਿੰਦਗੜ੍ਹ ਦੀ ਪ੍ਰਧਾਨ ਨੀਤੂ ਸਿੰਘੀ, ਸੂਬਾ ਉਪ ਪ੍ਰਧਾਨ ਨੀਲਮ ਰਾਣੀ, ਕੌਸਲਰ ਟੀਨਾ ਸ਼ਰਮਾ, ਕੌਂਸਲਰ ਰੇਨੂੰ ਸਰਮਾ, ਕੌਂਸਲਰ ਰਾਧਾ ਗੋਇਲ, ਕੌਂਸਲਰ ਪ੍ਰੀਤੀ ਰਾਣੀ, ਕੌਂਸਲਰ ਪੂਨਮ ਜਿੰਦਲ, ਕੌਂਸਲਰ ਗੁਰਮੀਤ ਕੌਰ, ਕੌਂਸਲਰ ਕਮਲਜੀਤ ਕੌਰ, ਸ਼ਸ਼ੀ ਸਰਮਾ, ਸੱਤਿਆ ਰਾਣੀ ਪੂਨਮ ਗੋਸਾਈ, ਨੈਨਸੀ ਸਰਮਾ, ਪ੍ਰਵੀਨ ਸ਼ਰਮਾ, ਪਰਮਜੀਤ ਕੌਰ ਬਰੌਗਾ, ਰਣਜੀਤ ਕੌਰ ਅਮਲੋਹ, ਰਾਜਵਿੰਦਰ ਕੌਰ ਭੱਦਲਥੂਹਾ, ਰਮਨਦੀਪ ਕੌਰ ਕਾਹਨਪੁਰਾ, ਹਰਜਿੰਦਰ ਕੌਰ ਦੀਵਾ, ਹਰਜੀਤ ਕੌਰ, ਪਰਮਜੀਤ ਕੌਰ ਨਰਾਇਣਗੜ੍ਹ, ਕੁਲਵੰਤ ਕੌਰ, ਕੌਂਸਲਰ ਕੁਲਵਿੰਦਰ ਸਿੰਘ, ਰੂਪ ਸਿੰਘ, ਜਸਵੰਤ ਸਿੰਘ ਖਨਿਆਣ, ਰਾਕੇਸ ਕੁਮਾਰ ਗੋਗੀ, ਸਿਵ ਕੁਮਾਰ ਗਰਗ, ਗੁਰਬਚਨ ਕਾਹਨਪੁਰਾ, ਸੋਮਾ ਜੱਸੜਾ, ਪੰਮੀ ਜਿੰਦਲ, ਚੇਤਨ ਸ਼ਰਮਾ, ਡਿੰਪਲ ਸ਼ਰਮਾ, ਹੈਰੀ ਲੁਟਾਵਾ, ਸੁੱਖਾ, ਲਵਪ੍ਰੀਤ ਕਾਹਨਪੁਰਾ ਅਤੇ ਪੀ.ਏ. ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਅਮਲੋਹ ਵਿਖੇ ਮਹਿਲਾ ਵਿੰਗ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬਾ ਬਹਿਸ਼ਤਾ ਸਿੰਘ ਨਾਭਾ।