ਫ਼ਤਹਿਗੜ੍ਹ ਸਾਹਿਬ(ਜਗਜੀਤ ਸਿੰਘ)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸਪੀਐਸ ਓਬਰਾਏ ਦੇ ਨਿਰਦੇਸ਼ਾਂ ‘ਤੇ ਜਿਲ੍ਹਾ ਯੂਨਿਟ ਫ਼ਤਹਿਗੜ੍ਹ ਸਾਹਿਬ ਵੱਲੋਂ ਜਿਲ੍ਹਾ ਮੀਤ ਪ੍ਰਧਾਨ ਜੈ ਕ੍ਰਿਸਨ ਸਾਬਕਾ ਡੀਪੀਆਰਓ ਅਤੇ ਮੈਂਬਰ ਗੁਰਮੁਖ ਸਿੰਘ ਕਾਲੇਵਾਲ ਦੀ ਪ੍ਰਧਾਨਗੀ ਹੇਠ 161 ਦੇ ਕਰੀਬ ਲੋੜਵੰਦ, ਵਿਧਵਾਵਾਂ, ਅੰਗਹੀਣ, ਬਿਮਾਰੀ ਤੋਂ ਪੀੜਤਾਂ ਨੂੰ ਮਹੀਨਾਵਾਰ ਪੈਨਸ਼ਨਾਂ ਨੂੰ ਚੈਕ ਤਕਸੀਮ ਕੀਤੇ ਗਏ। ਡਾ. ਓਬਰਾਏ ਨੇ ਆਪਣੇ ਸੰਦੇਸ਼ ਵਿਚ ਲਾਭਪਾਤਰੀਆਂ ਦੀ ਸਿਹਤਯਾਬੀ ਲਈ ਕਾਮਨਾ ਕਰਦੇ ਹੋਏ ਆਖਿਆ ਕਿ ਸਾਨੂੰ ਹਮੇਸ਼ਾ ਗੁਰੂ ਸਾਹਿਬਾਨ ਵਲੋਂ ਦਰਸਾਏ ਸੱਚ ਦੇ ਮਾਰਗ ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਜੇਕ੍ਰਿਸਨ ਨੇ ਦਸਿਆ ਕਿ ਹਰ ਮਹੀਨੇ ਡਾ. ਓਬਰਾਏ ਵਲੋਂ ਲੱਖਾਂ ਰੁਪਏ ਆਪਣੀ ਕਿਰਤ ਕਮਾਈ ਚੋਂ ਜਰੂਰਤਮੰਦ ਲੋਕਾਂ ਨੂੰ ਪੈਨਸਨਾਂ ਦੇ ਰੂਪ ਵਿੱਚ ਦਿਤੇ ਜਾਦੇ ਹਨ ਅਤੇ ਹੋਰ ਸਮਾਜਿਕ ਖੇਤਰਾਂ ਵਿਚ ਵੀ ਵੱਡੀ ਆਰਥਿਕ ਸੇਵਾ ਨਿਭਾ ਰਹੇ ਹਨ। ਇਸ ਮੌਕੇ ਦਫਤਰ ਇੰਚਾਰਜ ਜਸਵੰਤ ਸਿੰਘ ਵੀ ਮੌਜੂਦ ਸਨ।
*ਫੋਟੋ ਕੈਪਸ਼ਨ: ਸੰਸਥਾ ਦੇ ਮੀਤ ਪ੍ਰਧਾਨ ਜੇਕ੍ਰਿਸਨ, ਗੁਰਮੁਖ ਸਿੰਘ, ਜਸਵੰਤ ਸਿੰਘ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈਕ ਦਿੰਦੇ ਹੋਏ।*
*ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼*