
ਗੁਰੂ ਰਵਿਦਾਸ ਮਹਾਰਾਜ ਦੀ 650ਵੀਂ ਜਯੰਤੀ ਮੌਕੇ 65 ਹਜ਼ਾਰ ਕਰੋੜ ਦਾ ਬਜਟ ਪਾਸ ਕਰੇ ਕੇਂਦਰ ਸਰਕਾਰ – ਡਾ ਅਮਰ ਸਿੰਘ
ਇਸ ਬਜਟ ਨਾਲ ਦੇਸ਼ ਭਰ ਦੀਆਂ ਗਰੀਬ ਬਸਤੀਆਂ, ਕਲੋਨੀਆਂ ਦੇ ਵਸਨੀਕਾਂ ਦੇ ਰਹਿਣ ਸਹਿਣ ਵਿਚ ਕੀਤਾ ਜਾਵੇ ਸੁਧਾਰ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਸਮਾਜਿਕ ਨਿਆਂ ਮੰਤਰੀ ਵੀਰੇਂਦਰ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਭਾਰਤ ਸਰਕਾਰ 2027 ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ੇਸ਼ ਯਤਨ ਕਰੇ। ਉਨ੍ਹਾਂ ਵਿਸਥਾਰਪੂਰਵਕ ਚਰਚਾ ਦੌਰਾਨ ਬੇਨਤੀ ਕੀਤੀ ਕਿ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਗੁਰਪੁਰਬ ਮੌਕੇ 65 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਪਾਸ ਕੀਤਾ ਜਾਵੇ ਜਿਸ ਦੀ ਵਰਤੋਂ ਮੈਡੀਕਲ ਕਾਲਜ, ਸਰਕਾਰੀ ਯੂਨੀਵਰਸਿਟੀਆਂ ਸਥਾਪਤ ਕਰਨ ਅਤੇ ਭਾਰਤ ਭਰ ਵਿੱਚ ਗਰੀਬ ਕਲੋਨੀਆਂ ਅਤੇ ਬਸਤੀਆਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਵਸਦੇ ਸਭ ਤੋਂ ਗਰੀਬ ਨਾਗਰਿਕਾਂ ਦੇ ਰਹਿਣ-ਸਹਿਣ ਦੀਆਂ ਸਥਿਤੀਆਂ ਅਤੇ ਸਹੂਲਤਾਂ ਨੂੰ ਬਿਹਤਰ ਬਣਾਉਣਾ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ। ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਡਾ ਅਮਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਇਹੀ ਬੇਨਤੀ ਕਰਦੇ ਹੋਏ ਪੱਤਰ ਭੇਜਿਆ ਹੈ।
ਫੋਟੋ ਕੈਪਸ਼ਨ: ਡਾ. ਅਮਰ ਸਿੰਘ