
ਓਮ ਪ੍ਰਕਾਸ਼ ਬਾਂਸਲ ਸਕੂਲ ‘ਚ ਛੋਟੇ ਬੱਚਿਆਂ ਨੇ ਧਰਤੀ ਦਿਵਸ ਮਨਾਇਆ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਹਰ ਬੱਚੇ ਵਿੱਚ ਧਰਤੀ ਨੂੰ ਸੁੰਦਰ ਬਣਾਉਣ ਦੀ ਸ਼ਕਤੀ ਹੁੰਦੀ ਹੈ। ‘ਇੱਕ ਛੋਟੇ ਕਦਮ, ਚੰਗੇ ਕੰਮ ਅਤੇ ਹਰੇ ਵਿਚਾਰ’ ਦੇ ਉਦੇਸ਼ ਨਾਲ ਓਮ ਪ੍ਰਕਾਂਸ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਵਿਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਧਰਤੀ ਦਿਵਸ ਮਨਾਇਆ। ਰਾਧਾਕ੍ਰਿਸ਼ਨਨ ਹਾਊਸ ਦੁਆਰਾ ਆਯੋਜਿਤ, ਅਸੈਂਬਲੀ ਦੌਰਾਨ ਅਧਿਆਪਕਾਂ ਟੀਨਾ ਜਸਵਾਲ ਅਤੇ ਮੁਸਕਾਨ ਧੀਰ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਵਿਚ ਪ੍ਰੇਰਨਾਦਾਇਕ ਵਿਚਾਰ, ਪ੍ਰਭਾਵਸ਼ਾਲੀ ਭਾਸ਼ਣ, ਉਤਸ਼ਾਹੀ ਨਾਚ ਪ੍ਰਦਰਸ਼ਨ ਅਤੇ ਧਰਤੀ ਦੀ ਰੱਖਿਆ ਲਈ ਸਹੁੰ ਚੁੱਕਣਾ ਆਦਿ ਸ਼ਾਮਲ ਸਨ। ਇਸ ਮੌਕੇ ਨੁੱਕੜ ਨਾਟਕ ਵੀ ਖਿਚ ਦਾ ਕੇਦਰ ਰਿਹਾ ਜਿਸ ਵਿੱਚ ਹਵਾ, ਪਾਣੀ, ਮਿੱਟੀ ਅਤੇ ਸਾਡੇ ਆਲੇ ਦੁਆਲੇ ਦੀ ਸ਼ੁੱਧਤਾ ਅਤੇ ਸੰਭਾਲ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਕਲਾਸ ਰੂਮਾਂ ਵਿੱਚ ਵੀ ਧਰਤੀ ਦਿਵਸ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਬੱਚਿਆਂ ਨੇ ਕਲਾ, ਕਹਾਣੀ ਅਤੇ ਸੰਵਾਦ ਰਾਹੀਂ ਵਾਤਾਵਰਣ ਸੰਭਾਲ ਬਾਰੇ ਚਰਚਾ ਕੀਤੀ। ਇਸ ਦੇ ਨਾਲ ਬੱਚਿਆਂ ਨੇ ਕੁਦਰਤ ਦੀ ਗੋਦ ਵਿੱਚ ਸਮਾਂ ਬਿਤਾਇਆ ਇਸਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਦੀ ਸੰਭਾਲ ‘ਤੇ ਜੋਰ ਦਿਤਾ। ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਿ ਇਹ ਦਿਨ ਸਾਨੂੰ ਸਾਡੀ ਧਰਤੀ ਮਾਤਾ ਪ੍ਰਤੀ ਸਾਡੇ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ ਤਾਂ ਜੋ ਅਸੀਂ ਸਾਰੇ ਵਾਤਾਵਰਣ ਦੀ ਰੱਖਿਆ ਪ੍ਰਤੀ ਜਾਗਰੂਕ ਹੋ ਸਕੀਏ ਅਤੇ ਇੱਕ ਸਾਫ਼, ਹਰੇ ਅਤੇ ਸੁਰੱਖਿਅਤ ਭਵਿੱਖ ਵੱਲ ਵਧ ਸਕੀਏ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਯਤਨ ਜਿਵੇਂ ਕਿ ਰੁੱਖ ਲਗਾਉਣਾ, ਪਲਾਸਟਿਕ ਦੀ ਵਰਤੋਂ ਘਟਾਉਣਾ, ਬਿਜਲੀ ਅਤੇ ਪਾਣੀ ਦੀ ਬਚਤ ਕਰਨਾ, ਇਹ ਸਾਰੇ ਮਿਲ ਕੇ ਵੱਡਾ ਫ਼ਰਕ ਲਿਆ ਸਕਦੇ ਹਨ ਅਤੇ ਧਰਤੀ ਨੂੰ ਸੁਰੱਖਿਅਤ ਰੱਖ ਸਕਦੇ ਹਨ।
ਫੋਟੋ ਕੈਪਸ਼ਨ: ਛੋਟੇ ਬੱਚੇ ਧਰਤੀ ਦਿਵਸ ਮੌਕੇ ਕਰਵਾਏ ਪ੍ਰੋਗਰਾਮ ਵਿਚ ਭਾਗ ਲੈਦੇ ਹੋਏ।