ਕਾਂਗਰਸ ਸਰਕਾਰ ਸਮੇਂ ਐਮਰਜੈਸੀ ‘ਚ ਕੈਦ ਕੱਟਣ ਵਾਲਿਆਂ ਦਾ ਸਮਾਜ ਸੇਵੀ ਡਾ. ਸੁਕਲਾ ਨੇ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਸਮੇਂ ਲਗਾਈ ਐਮਰਜੈਸੀ ਦੌਰਾਨ ਜੇਲ੍ਹ ਕੱਟਣ ਵਾਲੇ ਸੰਤ ਸਿੰਘ ਟਿੱਬੀ ਅਤੇ ਹੋਰ ਇਲਾਕੇ ਦੀਆਂ ਸਖਸੀਅਤਾਂ ਜਿਹੜ੍ਹੀਆਂ ਪਿਛਲੇ ਅਰਸੇ ਦੌਰਾਨ ਸਵਰਗ ਸੁਧਾਰ ਗਈਆਂ ਉਨ੍ਹਾਂ ਦੇ ਪ੍ਰੀਵਾਰਕ ਮੈਬਰ ਗੁਰਨਾਮ ਸਿੰਘ, ਬਲਦੇਵ ਸਿੰਘ, ਬਲਜਿੰਦਰ ਸਿੰਘ ਮਾਲੋਵਾਲ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਅਰੋੜਾ ਬਰੀਹਮਾਂ, ਬਲਵਿੰਦਰ ਸਿੰਘ ਰੁੜਕੀ ਅਤੇ ਨਿਰੰਜਨ ਸਿੰਘ ਦਾ ਉਘੇ ਸਮਾਜ ਸੇਵੀ ਡਾ. ਰਘਬੀਰ ਸੁਕਲਾ ਵਲੋਂ ਸੁਕਲਾ ਹਸਪਤਾਲ ਅਮਲੋਹ ਵਿਖੇ ਸਨਮਾਨ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਨੇ ਡਾ. ਸੁਕਲਾ ਦੀ ਅਗਵਾਈ ਹੇਠ ਐਮਰਜੈਸੀ ਖਿਲਾਫ਼ ਜੇਲ੍ਹ ਕੱਟੀ ਸੀ, ਜਦੋ ਕਿ ਡਾ. ਰਘਬੀਰ ਸੁਕਲਾ ਨੇ ਰੋਸ ਵਜੋਂ ਆਯੁਰਵੈਦ ਦੀ ਉਚੇਰੀ ਪੜ੍ਹਾਈ ਛੱਡ ਕੇ ਸੰਘਰਸ ਸੀਲਾਂ ਅਤੇ ਲੋੜਵੰਦਾਂ ਦੀ ਮਦਦ ਲਈ ਇਥੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਸਪਤਾਲ ਖੋਲਿਆ ਅਤੇ ਉਸ ਸਮੇਂ ਇਨ੍ਹਾਂ ਨੂੰ ਵਧੀਆ ਸੇਵਾਵਾਂ ਬਦਲੇ ਕੁਰੂਕਸ਼ੇਤਰਾ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੂੰ ਉਸ ਸਮੇਂ ਦੇ ਵਾਈਸ ਚਾਂਸਲਰ ਵਲੋਂ ਸਰਟੀਫੀਕੇਟ ਆਫ਼ ਮੈਰਿਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸੀ। ਡਾ. ਸੁਕਲਾ ਨੇ ਇਨ੍ਹਾਂ ਵਿਅਕਤੀਆਂ ਦਾ ਸਿਰਪਾਓ ਦੇ ਕੇ ਸਨਮਾਨ ਕਰਦੇ ਹੋਏ ਇਨ੍ਹਾਂ ਦੀ ਕਾਰਗੁਜ਼ਾਰੀ ਦੀ ਸਲਾਘਾ ਕੀਤੀ। ਇਸ ਤੋਂ ਪਹਿਲਾ ਡਾ. ਸੁਕਲਾ ਇਸ ਕਾਫ਼ਲੇ ਸਮੇਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਵਲੋਂ ਰਾਣਾ ਹੈਰੀਟੇਜ਼ ਸਰਹਿੰਦ ਵਿਖੇ ਰਖੇ ਐਮਰਜੈਸੀ ਖਿਲਾਫ਼ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਵੀ ਸਾਮਲ ਹੋਏ।
ਫ਼ੋਟੋ ਕੈਪਸਨ: ਸਮਾਜ ਸੇਵੀ ਡਾ. ਰਘਬੀਰ ਸੁਕਲਾ ਐਮਰਜੇਸੀ ਖਿਲਾਫ਼ ਜੇਲ੍ਹ ਕੱਟਣ ਵਾਲਿਆਂ ਦਾ ਸਨਮਾਨ ਕਰਦੇ ਹੋਏ।