ਗਊ ਸੇਵਾ ਸਮਿਤੀ ਵਲੋਂ ਕੀਤੇ ਜਾਦੇ ਸਮਾਜ ਸੇਵੀ ਅਤੇ ਧਾਰਮਿਕ ਕਾਰਜ਼ ਸਲਾਘਾਯੋਗ-ਧਰਮਵੀਰ ਗਾਂਧੀ
ਸੇਵਾ ਸਮਿਤੀ ਦੇ ਸਮਾਗਮ ‘ਚ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ਼ ਦਾ ਕੀਤਾ ਵਿਸੇਸ਼ ਸਨਮਾਨ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਪਟਿਆਲਾ ਲੋਕ ਸਭਾ ਹਲਕੇ ਦੇ ਮੈਬਰ ਪਾਰਲੀਮੈਟ ਧਰਮਵੀਰ ਗਾਂਧੀ ਨੇ ਵਿਸੇਸ਼ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਸੇਵਾ ਸਮਿਤੀ ਵਲੋਂ ਸਮਾਜ ਸੇਵਾ ਅਤੇ ਧਾਰਮਿਕ ਕਾਰਜ਼ਾਂ ਦੀ ਕੀਤੀ ਜਾ ਰਹੀ ਸੇਵਾ ਦੀ ਸਲਾਘਾ ਕੀਤੀ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਗਊਸ਼ਾਲਾ ਅਮਲੋਹ ਵਿਚ ਗਵਾਲਿਆਂ ਦੀ ਰਿਹਾਇਸ਼ ਲਈ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ। ਸਮਾਗਮ ਵਿਚ ਵਿਸੇਸ ਤੌਰ ‘ਤੇ ਪਹੁੰਚੇ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ਼ ਨੇ ਸਮਿਤੀ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੇਵਾ ਦੀ ਸਲਾਘਾ ਕੀਤੀ। ਇਸ ਮੌਕੇ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ ਅਤੇ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ ਦੀ ਅਗਵਾਈ ਹੇਠ ਇਨ੍ਹਾਂ ਸਖਸ਼ੀਅਤਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਸ੍ਰੀ ਸੂਦ ਨੇ ਦਸਿਆ ਕਿ ਇਸ ਕਾਰਜ਼ ਦਾ ਨੀਂਹ ਪੱਥਰ ਐਸਡੀਐਮ ਚੇਤਨ ਬੰਗੜ ਨੇ ਰਖਿਆ ਸੀ ਅਤੇ ਕਰੀਬ 4 ਮਹੀਨੇ ਵਿਚ ਇਸ ਕਾਰਜ਼ ਨੂੰ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਦੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਭਾਜਪਾ ਦੇ ਸੂਬਾਈ ਆਗੂ ਕੰਵਰਬੀਰ ਸਿੰਘ ਟੌਹੜਾ, ਡਾ. ਹਰਪ੍ਰੀਤ ਸਿੰਘ, ਐਡਵੋਕੇਟ ਮੈਯੰਕ ਸ਼ਰਮਾ, ਸਮਾਜ ਸੇਵਾ ਡਾ. ਰਘਬੀਰ ਸ਼ੁਕਲਾ, ਸਮਿਤੀ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਾਜੇਸ ਕੁਮਾਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਨੰਬਰਦਾਰ ਕਰਮਜੀਤ ਸਿੰਘ, ਰਮੇਸ਼ ਗੁਪਤਾ, ਸੋਹਣ ਲਾਲ ਅਬਰੋਲ, ਵਿਨੈ ਪੁਰੀ, ਸਿਵ ਕੁਮਾਰ ਗੋਇਲ, ਉਘੇ ਸਮਾਜ ਸੇਵੀ ਪ੍ਰਦੀਪ ਬਾਂਸਲ ਵਲੋਂ ਉਨ੍ਹਾਂ ਦੇ ਭਤੀਜੇ ਸੁਸ਼ੀਲ ਬਾਂਸਲ, ਭਾਜਪਾ ਆਗੂ ਵਿਨੋਦ ਮਿੱਤਲ, ਰਾਜਪਾਲ ਗਰਗ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ਼ ਗਰਗ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ, ਸੀਨੀਅਰ ਐਡਵੋਕੇਟ ਸੁਨੀਲ ਗਰਗ, ਇੰਦਰ ਮੋਹਨ ਸੂਦ, ਮੋਨੂੰ ਸੂਦ, ਸਮਾਜ ਸੇਵੀ ਸੁਭਾਸ਼ ਜੋਸ਼ੀ, ਗੁਰਦੁਆਰਾ ਸਾਹਿਬ ਦੀ ਸੁਪਰ ਕਮੇਟੀ ਦੇ ਮੈਬਰ ਦਰਸ਼ਨ ਸਿੰਘ ਚੀਮਾ, ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਕੇਸ਼ ਸ਼ਾਹੀ, ਆਪ ਆਗੂ ਪਾਲੀ ਅਰੋੜਾ, ਰੁਪਿੰਦਰ ਜਿੰਦਲ, ਸਾਬਕਾ ਕੌਂਸਲ ਪ੍ਰਧਾਨ ਬਲਦੇਵ ਸੇਢਾ, ਸਾਬਕਾ ਸਿਖਿਆ ਡਾਇਰੈਕਟਰ ਰੋਸ਼ਨ ਸੂਦ, ਸ਼ਾਮ ਪਰਿਵਾਰ ਦੇ ਪ੍ਰਧਾਨ ਦਿਨੇਸ਼ ਕੁਮਾਰ, ਗੁਲਸ਼ਨ ਤੱਗੜ੍ਹ, ਅਸ਼ੋਕ ਮਿੱਤਲ, ਮਦਨ ਮੋਹਨ ਅਬਰੋਲ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ, ਰਾਮ ਸਰੂਪ ਥੌਰ, ਅਰਸ਼ ਕੁਮਾਰ, ਮੋਹਨ ਲਾਲ ਵਰਮਾ, ਸੁਦਰਸ਼ਨ ਵਰਮਾ, ਡਾ. ਅਮਰਜੀਤ ਸਿੰਘ ਅਨੇਤਾ, ਸੁਭਾਸ਼ ਚੰਦ ਗੁਪਤਾ, ਪੰਮੀ ਜਿੰਦਲ, ਸ਼ਾਸਤਰੀ ਗੁਰੂ ਦੱਤ ਸ਼ਰਮਾ, ਸੁਰੇਸ਼ ਲੁਟਾਵਾ, ਦੰਦਾਂ ਦੇ ਮਾਹਰ ਡਾ. ਹਿਮਾਂਸੂ ਸੂਦ ਐਮਡੀਐਸ, ਸਮਿਤੀ ਦੇ ਜ਼ਿਲ੍ਹਾ ਪ੍ਰਧਾਨ ਭੂਪੇਸ਼ ਕੁਮਾਰ, ਬੱਬੀ ਡੰਗ, ਸੰਜੇ ਗਰਗ, ਹੈਪੀ ਧੀਰ ਅਤੇ ਮਾਸਟਰ ਜਤਿੰਦਰ ਪਾਲ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਹੋਰ ਸਾਂਸਦ ਧਰਮਵੀਰ ਗਾਂਧੀ ਅਤੇ ਪੰਜਾਬ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ਼ ਦਾ ਸਨਮਾਨ ਕਰਦੇ ਹੋਏ।