
ਭਾਰਤੀ ਜਨਤਾ ਪਾਰਟੀ ਮੋਰਿੰਡਾ ਮੰਡਲ ਵੱਲੋਂ ਪੂਰਵਚਲ ਸੈੱਲ ਦੀ ਬੈਠਕ
ਮੋਰਿੰਡਾ (ਅਜੇ ਕੁਮਾਰ ਅਮਲੋਹ)
ਪ੍ਰਧਾਨ ਰਾਜੇਸ਼ ਭਾਟੀਆ ਜੀ ਦੀ ਪ੍ਰਧਾਨਗੀ ਵਿੱਚ ਕਰਵਾਈ ਗਈ ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਬਿਹਾਰ ਦੇ ਬਾਂਕਾ ਤੋ ਭਾਜਪਾ ਬਿਹਾਰ ਕਾਰਜ ਕਰਨੀ ਮੈਂਬਰ ਮੁੱਖ ਮਹਿਮਾਨ ਵਜੋਂ ਵਿਕਾਸ ਸਿੰਘ ਜੀ ਪਹੁੰਚੇ ਇਸ ਦੀ ਜਾਣਕਾਰੀ ਦਿੰਦੇ ਹੋਏ ਰਾਜਨ ਮਿਸ਼ਰਾ ਜੀ ਨੇ ਦੱਸਿਆ ਇਸ ਬੈਠਕ ਵਿੱਚ ਪੁਰਵਾਚਲ ਸੈਲ ਦੇ ਮੈਂਬਰਾਂ ਨੇ ਆਪਣੀ ਵੱਖ ਵੱਖ ਸਮੱਸਿਆ ਤੇ ਸੁਝਾਵਾਂ ਨੂੰ ਰੱਖਿਆ ਵਿਕਾਸ ਸਿੰਘ ਜੀ ਨੇ ਮੈਂਬਰਾਂ ਨੂੰ ਭਰੋਸਾ ਦਵਾਇਆ ਉਹਨਾਂ ਦੀਆਂ ਸਮੱਸਿਆਵਾਂ ਚਿੰਤਾਵਾਂ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ, ਆਪਣੇ ਸੰਬੋਧਨ ਵਿੱਚ ਵਿਕਾਸ ਸਿੰਘ ਨੇ ਕਿਹਾ ਭਾਜਪਾ ਪੂਰਵਾਂਚਲ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ ਹੈ। ਅਸੀਂ ਇਸ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਰਾਜੇਸ਼ ਭਾਟੀਆ ਨੇ ਮੀਟਿੰਗ ਦੀ ਸਫਲਤਾ ‘ਤੇ ਸੰਤੋਸ਼ ਜ਼ਾਹਰ ਕੀਤਾ ਅਤੇ ਕਿਹਾ ਕਿ ਇਹ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀਆਂ ਚਿੰਤਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ,ਇਹ ਮੀਟਿੰਗ ਸਫਲ ਰਹੀ ਅਤੇ ਇਸ ਨਾਲ ਪੂਰਵਾਂਚਲ ਸੈਲ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ।
ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੂਰਵਾਂਚਲ ਸੈੱਲ ਦੇ ਮੈਂਬਰ ਹਾਜ਼ਰ ਸਨ, ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਅਤੇ ਉਮੀਦਾਂ ਨੂੰ ਸਾਂਝਾ ਕੀਤਾ।
ਇਸ ਬੈਠਕ ਵਿੱਚ ਮੰਡਲ ਪ੍ਰਧਾਨ ਰਾਜੇਸ਼ ਭਾਟੀਆ ਬਿਹਾਰ ਤੋਂ ਵਿਕਾਸ ਸਿੰਘ , ਭਾਜਪਾ ਆਗੂ ਸਵੰਨ ਸਿੰਘ ਸੈਂਪਲਾ ਜਿਲਾ ਸੈਕਟਰੀ ਗੁਰਪ੍ਰੀਤ ਚੁਗ, ਜਿਲਾ ਸੈਕਟਰੀ ਅਭਿਸ਼ੇਕ ਅਗਨੀਹੋਤਰੀ, ਮੀਤ ਪ੍ਰਧਾਨ ਰਜਨੀਸ਼ ਖੰਨਾ, ਜਨਰਲ ਸੈਕਰਟਰੀ ਨੇਤਰ ਸਿੰਘ ਰਾਣਾ,ਮਨਿਓਰਟੀ ਸੈਲ ਦੇ ਪ੍ਰਧਾਨ ਜਰਨੈਲ ਸਿੰਘ , ਪਰਵਾਂਚਲ ਸੈਲ ਪ੍ਰਧਾਨ ਰਾਜਨ ਮਿਸ਼ਰਾ, ਰਾਮ ਪਰਵੇਸ਼ , ਵਿਜੇ ਕੁਮਾਰ, ਰੋਹਿਤ ਕੁਮਾਰ ਤਿਵਾਰੀ, ਬਾਗੇਸ਼ਵਰ ਦੁਬੇ, ਸ਼ੰਬੂ ਠੇਕੇਦਾਰ, ਫੌਜੀ, ਅਵਤਾਰ, ਆਦਿ ਮੈਂਬਰ ਮੌਜੂਦ ਸਨ
ਫੋਟੋ ਕੈਪਸ਼ਨ: ਪੂਰਵਚਲ ਭਾਜਪਾ ਬਿਹਾਰ ਕਾਰਜ ਕਰਨੀ ਮੈਂਬਰ ਵਿਕਾਸ ਸਿੰਘ ਬੈਠਕ ਕਰਦੇ ਹੋਏ
ਫੋਟੋ ਕੈਪਸ਼ਨ: ਪੂਰਵਚਲ ਭਾਜਪਾ ਕਾਰਜ ਕਰਨੀ ਮੈਂਬਰ