ਸ਼ੈਂਕੀ ਸਿੰਗਲਾ ਦੀ ਅਗਵਾਈ ਚ ਨਵ ਨਿਯੁਕਤ ਚੇਅਰਮੈਨ ਨੂੰ ਦਿੱਤੀ ਵਧਾਈ
ਭਾਦਸੋਂ,14 ਮਾਰਚ (ਜਗਜੀਤ ਸਿੰਘ ਕੈਂਥ)
ਬੀਤੇ ਦਿਨੀ ਨਾਭਾ ਵਿਖੇ ਬਲਾਕ ਸੰੰਮਤੀ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਜਿਸ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਅਤਿ ਨਜਦੀਕੀ ਅਤੇ ਯੂਥ ਵੇਲਫੇਅਰ ਦੇ ਡਾਇਰੈਕਟਰ ਤੇਜਿੰਦਰ ਸਿੰਘ ਖਹਿਰਾ ਦੀ ਸੁਪਤਨੀ ਅਮਨਦੀਪ ਕੌਰ ਬਲਾਕ ਸੰਮਤੀ ਮੈਂਬਰ ਨੂੰ ਬਲਾਕ ਸੰਮਤੀ ਚੇਅਰਪਰਸਨ ਅਤੇ ਭੁਪਿੰਦਰ ਸਿੰਘ ਕੱਲਰਮਾਜਰੀ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ।ਇਸ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੂੰ ਵਧਾਈ ਦਿੱਤੀ ਗਈ ।ਨਿਯੁਕਤ ਕੀਤੇ ਗਏ ਚੇਅਰਪਰਸਨ ਅਮਨਦੀਪ ਕੌਰ ਖਹਿਰਾ ਅਤੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ ਨੇ ਕਿਹਾ ਕਿ ਜੋ ਡਿਊਟੀ ਉਨਾਂ ਨੂੰ ਸੋਂਪੀ ਗਈ ਹੈ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ।ਉਨਾ ਕਿਹਾ ਕਿ ਨਾਭਾ ਹਲਕੇ ਦੇ ਵਿਕਾਸ ਵਿਚ ਆਪ ਸਰਕਾਰ ਨੇ ਕੋਈ ਕਸਰ ਨਹੀ ਛੱਡੀ ।ਇਸ ਦੌਰਾਨ ਸਰਕਲ ਭਾਦਸੋਂ ਦੇ ਆਪ ਆਗੂਆਂ ਨੇ ਵੀ ਨਵ ਨਿਯੁਕਤ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ ।ਇਸ ਦੌਰਾਨ ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਮਧੂ ਬਾਲਾ ਦੇ ਸਪੁੱਤਰ ਆੜਤੀਆ ਐਸ਼ੋਸੀਏਸ਼ਨ ਭਾਦਸੋਂ ਦੇ ਪ੍ਰਧਾਨ ਸੈਂਕੀ ਸਿੰਗਲਾ,ਸੀਨੀਅਰ ਮੀਤ ਪ੍ਰਧਾਨ ਨਿਰਮਲਾ ਸੂਦ ਦੇ ਸਪੁੱਤਰ ਸੋਨੂ ਸੂਦ ,ਮੀਤ ਪ੍ਰਧਾਨ ਸਤਵਿੰਦਰ ਕੌਰ ਖੱਟੜਾ ਦੇ ਪਤੀ ਲਾਡੀ ਖੱਟੜਾ,ਸਾਬਕਾ ਮੀਤ ਪ੍ਰਧਾਨ ਬਲਜਿੰਦਰ ਕੌਰ ਦੇ ਸਪੁੱਤਰ ਕਮਲ ਭਾਦਸੋਂ ਬਲਾਕ ਪ੍ਰਧਾਨ ਆਪ ਨੇ ਤਜਿੰਦਰ ਸਿੰਘ ਖਹਿਰਾ ਅਤੇ ਚੇਅਰਪਰਸਨ ਅਮਨਦੀਪ ਕੌਰ ਅਤੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ ਨੂੰ ਗੁਲਦਸਤਾ ਦੇ ਕੇ ਮੁਬਾਰਕਬਾਦ ਦਿੱਤੀ।
ਫੋਟੋ ਕੈਪਸ਼ਨ :- ਤੇਜਿੰਦਰ ਸਿੰਘ ਖਹਿਰਾ ਨੂੰ ਗੁਲਦਸਤਾ ਦੇ ਕੇ ਮੁਬਾਰਕਬਾਦ ਦਿੰਦੇ ਹੋਏ ਸ਼ੈਂਕੀ ਸਿੰਗਲਾ,ਸੋਨੂ ਸੂਦ,ਲਾਡੀ ਖੱਟੜਾ,ਕਮਲਪ੍ਰੀਤ ਸਿੰਘ ਭਾਦਸੋਂ।