ਧਾਰਮਿਕ ਸਮਾਗਮ ਹਮੇਸ਼ਾ ਲੋਕਾਈ ਨੂੰ ਪ੍ਰਭੂ ਚਰਨਾਂ ਨਾਲ ਜੋੜਦੇ ਹਨ:– ਰਾਜੂ ਖੰਨਾ
ਪ੍ਰਵਾਸੀ ਭਾਈਚਾਰਾ ਵੱਲੋਂ ਕਰਵਾਏ ਗਏ ਦੋ ਰੋਜ਼ਾ ਸਤਿਸੰਗ ਸਮਾਗਮ ਵਿੱਚ ਰਾਜੂ ਖੰਨਾ ਨੇ ਭਰੀ ਹਾਜ਼ਰੀ
ਅਮਲੋਹ( ਅਜੇ ਕੁਮਾਰ) 
ਸਮੁੱਚੇ ਪ੍ਰਵਾਸੀ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਂਰਿਸ਼ੀ ਮੇਹੀ ਵਿੱਦਿਆਂ ਮੰਦਿਰ ਅਮਲੋਹ ਵਿਖੇ ਦੋ ਰੋਜ਼ਾ ਸੰਤ ਮੰਨਤ ਸਤਿਸੰਗ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਜੁੜਿਆ ਸੰਗਤਾਂ ਨੂੰ ਮਹਾਂਰਿਸ਼ੀ ਮੇਹੀ ਵਿੱਦਿਆਂ ਮੰਦਿਰ ਦੇ ਸੰਸਥਾਪਕ ਸੰਤ ਮਹਾਰਾਜ ਬਿਆਸਾ ਨੰਦ ਹਰਿਦੁਆਰ ਵਾਲਿਆਂ ਵੱਲੋਂ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਗਿਆ। ਇਸ ਦੋ ਰੋਜ਼ਾ ਧਾਰਮਿਕ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸੰਗਤਾਂ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦੇ ਹੋਏ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਵਧਾਈ ਦਾ ਪਾਤਰ ਹੈ ਜਿਹਨਾਂ ਵੱਲੋਂ ਹਰ ਸਾਲ ਇਹ ਸਤਿਸੰਗ ਕਰਵਾ ਕਿ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ ਜਾਦਾ ਹੈ। ਰਾਜੂ ਖੰਨਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਕਰਵਾਉਣੇ ਚਾਹੀਦੇ ਹਨ ਕਿਉਂ ਕਿ ਇਹੀ ਧਾਰਮਿਕ ਸਮਾਗਮ ਸਮੁੱਚੀ ਲੋਕਾਈ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਸੰਤ ਮਹਾਰਾਜ ਬਿਆਸਾ ਨੰਦ ਇੱਕ ਉੱਘੀ ਸ਼ਖ਼ਸੀਅਤ ਹਨ ਜਿਹਨਾਂ ਵੱਲੋਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਸਿੱਖਿਅਤ ਕਰਕੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲਾਮਬੰਦ ਕੀਤਾ ਜਾ ਰਿਹਾ ਹੈ ਜਿਸ ਲਈ ਸਮੁੱਚੀਆਂ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਨਮਨ ਕਰਦੀਆਂ ਹਨ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਿਥੇ ਫੁੱਲਾ ਦਾ ਹਾਰ ਪਾ ਕਿ ਸੰਤ ਮਹਾਰਾਜ ਬਿਆਸਾ ਨੰਦ ਦਾ ਸਵਾਗਤ ਕੀਤਾ ਉਥੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ ਅਰਜੁਨ ਸਿੰਘ, ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੌੜਾ, ਕਰਮਜੀਤ ਸਿੰਘ ਕਾਨੂੰਗੋ,ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਰਾਜੇਸ਼ ਕੁਮਾਰ ਯਾਦਵ, ਰੌਸ਼ਨ ਲਾਲ,ਬਸੰਤ ਲਾਲ,ਜਥੇਦਾਰ ਹਰਬੰਸ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਗੁਰੀ, ਸੁਰਿੰਦਰ ਸਿੰਘ ਜੇ ਈ, ਬਲਤੇਜ ਸਿੰਘ ਸਾਬਕਾ ਕੌਂਸਲਰ,ਮੰਟਿਨ ਯਾਦਵ,ਵਿਜੈ ਸਿੰਘ,ਹਰੀਨਾਥ,ਲਕਛਮਣ ਸਾਹ,ਪ੍ਰੇਮ ਚੰਦ, ਰਣਜੀਤ ਯਾਦਵ, ਬੱਬਲੂ ਯਾਦਵ ਫੁੱਲੋ ਯਾਦਵ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਈਚਾਰੇ ਦੀਆਂ ਸੰਗਤਾਂ ਮੌਜੂਦ ਸਨ।
ਫੋਟੋ ਕੈਪਸਨ (1) ਪ੍ਰਵਾਸੀ ਭਾਰਤੀ ਵੱਲੋਂ ਕਰਵਾਏ ਜਾ ਰਹੇ ਸੰਤਿਸੰਗ ਸਮੇਂ ਸੰਤ ਮਹਾਰਾਜ ਬਿਆਸਾ ਨੰਦ ਦਾ ਸਵਾਗਤ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ।
ਫੋਟੋ ਕੈਪਸਨ:-(2) ਪ੍ਰਵਾਸੀ ਭਾਈਚਾਰੇ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਸਤਿਸੰਗ ਵਿੱਚ ਸੰਗਤਾਂ ਨਾਲ ਸਾਮਿਲ ਹੋ ਕਿ ਹਾਜ਼ਰੀ ਭਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ ।