ਸਕਤੀ ਪਬਲਿਕ ਸੀਨੀ. ਸੰਕੈਡਰੀ ਸਕੂਲ ਦੋਰਾਹਾ ਵਿਖੇ ਮਾਂ ਦਿਵਸ ਮਨਾਇਆ ਦੋਰਾਹਾ (ਅਮਿਤ ਬਾਂਸਲ) ਸਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿੱਚ ਮਾਂ ਦਿਵਸ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ । ਇਸ ਸਮੇਂ ਵਿਦਿਆਰਥੀਆਂ ਵੱਲੋਂ ਸੁੰਦਰ ਭਾਸ਼ਣ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ । ਬੱਚਿਆਂ ਨੇ ਆਪਣੀਆਂ ਮਾਵਾਂ ਲਈ ਪਿਆਰ ਅਤੇ ਧੰਨਵਾਦ ਪ੍ਰਗਟ ਕੀਤਾ ।ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਨੀਰਜ ਸ਼ਰਮਾ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਮਾਵਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਮਾਂ ਸਾਡੇ ਜੀਵਨ ਦੀ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਸਾਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ ।ਅੰਤ ਵਿੱਚ ਸਕੂਲ ਵੱਲੋਂ ਮਾਵਾਂ ਦੇ ਸਨਮਾਨ ਵਿੱਚ ਧੰਨਵਾਦ ਪ੍ਰਗਟ ਕੀਤਾ ਗਿਆ। ਇਹ ਸਮਾਗਮ ਬੱਚਿਆ ਲਈ ਯਾਦਗਾਰ ਰਿਹਾ ਅਤੇ ਸਭ ਨੇ ਇਸ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ । ਇਸ ਮੌਕੇ ਸੁਮਨ ਸ਼ਰਮਾ, ਕਮਲੇਸ਼ ਸ਼ਰਮਾ , ਰਾਜੀਵ ਵੈਦ ( ਬੋਬੀ ) , ਸੀਮਾ ਕਪੂਰ, ਇੰਦਰਪਾਲ ਕੌਰ, ਨੇਹਾ ਸੂਦ ,ਸਰਬਜੀਤ ਕੌਰ ਸੰਦੀਪ ਕੌਰ, ਸੀਮਾ ਰਾਣੀ , ਕੇਵਲਜੀਤ ਕੌਰ , ਪ੍ਰਦੀਪ ਕੌਰ , ਪ੍ਰਭਜੋਤ ਕੌਰ, ਅਜੀਤਪਾਲ , ਗੁਰਮੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਦੇ ਵਿਿਦਆਰਥੀ ਸਨ। ਕੈਪਸਨ ਸਕਤੀ ਪਬਲਿਕ ਸੀਨੀ. ਸੰਕੈਡਰੀ ਸਕੂਲ ਦੋਰਾਹਾ ਵਿਖੇ ਮਾਂ ਦਿਵਸ ਮਨਾਉਣ ਸਮੇਂ ਆਪਣੇ ਵੱਲੋਂ ਬਣਾਏ ਗਏ ਕਾਰਡ ਦਿਖਾਉਂਦੇ ਹੋਏ ਸਕੂਲ ਦੇ ਬੱਚੇ
About the Author
Post Views: 6
Related posts:
- पूरनपुर पीलीभीत हरदोई ब्रांच नहर में बाईक सवार डूबने की आशंका*
- दुष्कर्म के दोषी मोहम्मद गनी को एससी/एसटी एक्ट में उम्रकैद
- वाराणसी में बुलडोजर एक्शन: रोपवे के निर्माण में बाधक बन रहे भवनों को किया गया ध्वस्त, वीडीए की कार्रवाई जारी
- संत नगर बुराड़ी में श्याम बाबा का महोत्सव एक भव्य और धार्मिक आयोजन था
