ਸਲੇਮਪੁਰ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਸੋਈ ਕਿੱਟਾਂ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ
ਫ਼ਤਹਿਗੜ੍ਹ ਸਾਹਿਬ/ਅਮਲੋਹ ਅਜੇ ਕੁਮਾਰ
ਬਲਾਕ ਖੇੜਾ ਦੇ ਪਿੰਡ ਸਲੇਮਪੁਰ ਵਿੱਚ ‘ਮੁੱਖ ਮੰਤਰੀ ਪੰਜਾਬ ਦੀ ਰਸੋਈ’ ਯੋਜਨਾ ਤਹਿਤ ਕਿੱਟਾਂ ਵੰਡ ਸਮਾਰੋਹ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨਿਵਾਸੀਆਂ ਨੇ ਜੋ ਆਸਾਂ ਉਮੀਦਾਂ ਨਾਲ ਇਹ ਸਰਕਾਰ ਬਣਾਈ ਸੀ ਉਸ ਅਨੁਸਾਰ ਹੀ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਆਮ ਘਰਾਂ ਵਿੱਚ ਇਸ ਸਕੀਮ ਤਹਿਤ ਦਿੱਤੇ ਜਾ ਰਹੇ ਘਰੇਲੂ ਰਸੋਈ ਦਾ ਸਮਾਨ ਕਿੱਟ ਮੁਫ਼ਤ ਦਿੱਤਾ ਜਾ ਰਿਹਾ ਹੈ। ਸਰਕਾਰ ਜਿੱਥੇ ਵਿਕਾਸ ਕਾਰਜ ਕਰਨ ਵਿੱਚ ਪੂਰੇ ਭਾਰਤ ਵਿੱਚ ਮੋਹਰੀ ਸਰਕਾਰ ਸਾਬਿਤ ਹੋਈ ਹੈ ਉੱਥੇ ਪੰਜਾਬ ਨਿਵਾਸੀਆਂ ਦੀਆਂ ਹਰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਵੀ ਖਰੀ ਉੱਤਰ ਰਹੀ ਹੈ। ਹਰ ਘਰ ਵਿੱਚ ਇਹ ਰਸੋਈ ਕਿੱਟ ਪਹੁੰਚਾਉਣ ਦਾ ਕੰਮ ਪੂਰੇ ਜੋਰਾਂ ਨਾਲ ਜਾਰੀ ਹੈ। ਇਸ ਮੌਕੇ ਜਸਵੀਰ ਸਿੰਘ ਜੱਸੀ, ਬਲਬੀਰ ਸਿੰਘ, ਅਮਰਿੰਦਰ ਸਿੰਘ ਭੁੱਟਾ ਡੀਪੂ ਹੋਲਡਰ ਅਤੇ ਮੋਹਨ ਲਾਲ ਆਦਿ ਹਾਜ਼ਰ ਸਨ। ਇਸ ਮੌਕੇ ਆਪ ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਨੇ ਵੀ ਵਿਚਾਰ ਪੇਸ ਕੀਤੇ।
ਕੈਪਸ਼ਨ: ਸਲੇਮਪੁਰ ਵਿੱਚ ਰਾਸ਼ਨ ਡੀਪੂ ਤੇ ਰਸੋਈ ਕਿੱਟ ਵੰਡ ਦੀ ਸ਼ੁਰੂਆਤ ਕਰਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ।