ਮਾਨਵ ਭਲਾਈ ਮੰਚ ਨੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸਨ ਵੰਡਿਆ
ਅਮਲੋਹ( ਅਜੇ ਕੁਮਾਰ)
ਮਾਨਵ ਭਲਾਈ ਮੰਚ ਅਮਲੋਹ ਵਲੋਂ ਗਰੀਬ ਦਾਸ ਕੁਟੀਆ ਅਮਲੋਹ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਣ ਲਈ 260ਵਾਂ ਸਮਾਗਮ ਮੰਚ ਦੇ ਚੇਅਰਮੈਨ ਮਾਸਟਰ ਮਨੋਹਰ ਲਾਲ ਵਰਮਾ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿਚ ਰਿਟ. ਪੁਲੀਸ ਇੰਸਪੈਕਟਰ ਹਰਮਿੰਦਰ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਮੰਚ ਵਲੋਂ ਲੋੜਵੰਦਾਂ ਦੀ ਮਦਦ ਲਈ ਹਰ ਮਹੀਨੇ ਕੀਤੇ ਜਾਦੇ ਇਸ ਸਮਾਰੋਹ ਦੀ ਸਲਾਘਾ ਕਰਦਿਆ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋ ਉਤਮ ਸੇਵਾ ਹੈ ਅਤੇ ਸਾਡੇ ਗੁਰੂਆਂ, ਪੀਰ ਪੈਗਬੰਰਾਂ ਨੇ ਵੀ ਸਾਨੂੰ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਇਆ ਹੈ। ਇਸ ਮੌਕੇ ਮਾਸਟਰ ਮਨੋਹਰ ਲਾਲ ਨੇ ਮੰਚ ਵਲੋਂ ਕਰਵਾਏ ਜਾਦੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਮੰਦਰ ਦੇ ਪੁਜਾਰੀ ਬਾਬਾ ਗਾਂਧੀ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਜਗਦੀਸ਼ ਚੰਦ ਵਰਮਾ, ਭਗਵਾਨ ਸਿੰਘ, ਰਿਟ. ਖੇਤੀਬਾੜੀ ਅਫਸਰ ਡਾ. ਅਰਜਨ ਸਿੰਘ, ਰਿਟ. ਪੁਲੀਸ ਇੰਸਪੈਕਟਰ ਮੇਜਰ ਸਿੰਘ, ਰਿਟ. ਇੰਸਪੈਕਟਰ ਸਰਬਜੀਤ ਸਿੰਘ, ਅਮਰਜੀਤ ਸਿੰਘ ਧੁੰਮੀ ਸੌਂਟੀ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ 87 ਲੋੜਵੰਦ ਪਰਿਵਾਰਾਂ ਨੂੂੰ ਰਾਸਨ ਜਿਸ ਵਿਚ ਆਟਾ, ਦਾਲਾਂ, ਨਮਕ ਅਤੇ ਹੋਰ ਸਮਾਨ ਸਾਮਲ ਸੀ ਦੀਆਂ ਕਿੱਟਾਂ ਵੰਡੀਆਂ ਗਈਆਂ।
ਫੋਟੋ ਕੈਪਸਨ: ਰਿਟ. ਇੰਸਪੈਕਟਰ ਹਰਮਿੰਦਰ ਸਿੰਘ ਅਤੇ ਮੰਚ ਦੇ ਅਹੁੱਦੇਦਾਰ ਲੋੜਵੰਦਾਂ ਨੂੰ ਰਾਸਨ ਵੰਡਦੇ ਹੋਏ।