
ਨਵਾਂ ਵਕਫ਼ ਸ਼ੋਧ ਕਾਨੂੰਨ ਲਾਗੂ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦਾ ਇਤਿਹਾਸਕ ਫ਼ੈਸਲਾ-ਸੁਖਵਿੰਦਰ ਸਿੰਘ ਸੁੱਖੀ
ਅਮਲੋਹ(ਅਜੇ ਕੁਮਾਰ)
ਦੇਸ਼ ਦੇ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵਕਫ਼ ਸ਼ੋਧ ਕਾਨੂੰਨ ਲਾਗੂ ਕਰਨ ਦਾ ਫੈਸਲਾ ਇਤਿਹਾਸਕ ਹੈ। ਕੇਂਦਰੀ ਘੱਟ ਗਿਣਤੀਆਂ ਦੇ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ ਸੰਸਦ ਵਿਚ ਸਪਸ਼ਟ ਕਰਦੇ ਹੋਏ ਕਿਹਾ ਸੀ ਕਿ ਨਵਾਂ ਵਕਫ਼ ਸ਼ੋਧ ਕਾਨੂੰਨ ਕਿਸੇ ਦੇ ਵੀ ਅਧਿਕਾਰਾਂ ਨੂੰ ਖੋਹਣ ਦੀ ਗੱਲ ਨਹੀਂ ਕਰਦਾ ਸਗੋਂ ਇਹ ਉਨ੍ਹਾਂ ਲੋਕਾਂ ਨੂੰ ਅਧਿਕਾਰ ਦੇਣ ਦੀ ਗੱਲ ਕਰਦਾ ਹੈ ਜਿਨ੍ਹਾਂ ਨੂੰ ਵਕਫ਼ ਸਬੰਧਤ ਮਾਮਲਿਆਂ ਵਿੱਚ ਅਧਿਕਾਰ ਨਹੀਂ ਮਿਲਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਹਾਸਕ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕੀਤਾ। ਸ੍ਰੀ ਸੁੱਖੀ ਨੇ ਕਿਹਾ ਕਿ ਵਕਫ਼ ਐਕਟ ਵਿੱਚ ਸ਼ਭ ਤੋ ਵੱਡਾ ਬਦਲਾਅ ਵਕਫ਼ ਜਾਇਦਾਦਾਂ ਦਾ ਇੱਕ ਡਿਜੀਟਲ ਰਿਕਾਰਡ ਤਿਆਰ ਕਰਨਾ ਹੈ ਤਾਂ ਜੋ ਹਰ ਜ਼ਮੀਨ ਦਾ ਖਾਤਾ ਆਨਲਾਈਨ ਉਪਲਬੱਧ ਹੋ ਸਕੇ ਅਤੇ ਪਾਰਦਰਸ਼ਤਾ ਲਿਆਂਦੀ ਜਾ ਸਕੇ, ਉਥੇ ਹੀ ਨਵੇਂ ਕਾਨੂੰਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਜਾਂ ਅਨੁਸੂਚਿਤ ਕਬੀਲਿਆਂ ਭਾਈਚਾਰੇ ਦੀ ਜ਼ਮੀਨ ਨੂੰ ਵੀ ਵਕਫ਼ ਜਾਇਦਾਦ ਨਹੀਂ ਘੋਸ਼ਿਤ ਕੀਤਾ ਜਾ ਸਕਦਾ ਜਿਸ ਨਾਲ ਜ਼ਮੀਨੀ ਵਿਵਾਦ ਵੀ ਘੱਟ ਹੋਣਗੇ।
ਫੋਟੋ ਕੈਪਸ਼ਨ: ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ