G-2P164PXPE3

ਪਿਮਟ ਦੇ ਵਿਦਿਆਰਥੀਆਂ ਨੂੰ ਸਿਵਲ ਹਵਾਈ ਅੱਡੇ ਦਾ ਉਦਯੋਗਿਕ ਦੌਰਾ ਕਰਵਾਇਆ

ਪਿਮਟ ਦੇ ਵਿਦਿਆਰਥੀਆਂ ਨੂੰ ਸਿਵਲ ਹਵਾਈ ਅੱਡੇ ਦਾ ਉਦਯੋਗਿਕ ਦੌਰਾ ਕਰਵਾਇਆ

ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)

ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ ਵਲੋਂ ਚੇਅਰਮੈਨ ਨਰੇਸ਼ ਕੁਮਾਰ ਅਗਰਵਾਲ ਅਤੇ ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ, ਡੀਨ ਅਕਾਦਮਿਕ ਅਮਿਤ ਕਪੂਰ ਅਤੇ ਵਿਦਿਆਰਥੀ ਭਲਾਈ ਵਿਭਾਗ ਦੇ ਮੁਖੀ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਬੀਟੀਟੀਐਮ ਵਿਭਾਗ ਦੇ ਵਿਦਿਆਰਥੀਆਂ ਲਈ ਸਿਵਲ ਏਅਰਪੋਰਟ ਲੁਧਿਆਣਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਮੌਕੇ ਸਹਾਇਕ ਪ੍ਰੋਫ਼ੈਸਰ ਬੱਬਲ ਸਿੰਘ ਅਤੇ ਦਿਵਿਤਾ ਸ਼ਰਮਾ ਵੀ ਮੌਜੂਦ ਸਨ। ਸਿਵਲ ਏਅਰਪੋਰਟ ਦੇ ਟ੍ਰੈਫਿਕ ਕੰਟਰੋਲਰ ਸੀਐਸਓ ਦੀਪਕ ਪ੍ਰਾਸ਼ਰ ਅਤੇ ਟਰਮਿਨਲ ਮੁੱਖੀ ਯੁੱਧਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਏਅਰਪੋਰਟ ਚੈਕ-ਇਨ, ਏਅਰਪੋਰਟ ਚੈਕ-ਆਊਟ ਪ੍ਰੀਕ੍ਰਿਆ, ਏਅਰਪੋਰਟ ਸੇਫ਼ਟੀ ਮੈਨੇਜਮੈਟ, ਯਾਤਰੀਆਂ ਦੇ ਸਮਾਨ ਦੀ ਸੰਭਾਲ ਅਤੇ ਅੱਗ ਬੁਝਾਊ ਉਪਕਰਨਾਂ ਸਮੇਤ ਵੱਖ-ਵੱਖ ਵਿਭਾਗਾਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਹਵਾਈ ਅੱਡਾ ਹਵਾਬਾਜੀ ਇਕ ਦਿਲਚਸਪ ਅਤੇ ਚੁਣੌਤੀਪੂਰਨ ਪੇਸ਼ਾ ਹੈ ਜੋਂ ਸੰਸਾਰ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਇਕ ਵਿਲੱਖਣ ਮੌਕਾ ਦਿੰਦਾ ਹੈ। ਇਸ ਮੌਕੇ ਕੈਰੀਅਰ ਦੇ ਤੌਰ ‘ਤੇ ਹਵਾਬਾਜ਼ੀ ਉਦਯੋਗ ਦੇ ਫ਼ਾਇਦੇ ਦਸੇ ਗਏ। ਕਾਰਜ਼ਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋ ਨੇ ਕਿਹਾ ਕਿ ਵਿਦਿਆਰਥੀਆਂ ਲਈ ਸਮੇਂ ਸਮੇਂ ‘ਤੇ ਉਦਯੋਗਿਕ ਦੌਰੇ ਕਰਵਾਏ ਜਾਦੇ ਹਨ ਤਾਂ ਜੋਂ ਉਨ੍ਹਾਂ ਨੂੰ ਪ੍ਰੈਕਟੀਕਲ ਗਿਆਨ ਹਾਸਲ ਹੋ ਸਕੇ ਜੋਂ ਉਨ੍ਹਾਂ ਦੇ ਕੈਰੀਅਰ ਲਈ ਜਰੂਰੀ ਹੈ।

ਫੋਟੋ ਕੈਪਸ਼ਨ: ਦੌਰੇ ਦੌਰਾਨ ਵਿਦਿਆਰਥੀ ਜਾਣਕਾਰੀ ਹਾਸਲ ਕਰਨ ਉਪਰੰਤ ਸਾਂਝੀ ਤਸਵੀਰ ਕਰਵਾਉਂਦੇ ਹੋਏ।

Leave a Comment