ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ ‘ਚ ਕੰਜਕ ਪੂਜਾ ਦਾ ਆਯੋਜਨ ਕੀਤਾ
ਅਮਲੋਹ(ਅਜੇ ਕੁਮਾਰ)
ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ, ਅਮਲੋਹ ਵਿਚ ਚੈਤਰ ਨਵਰਾਤਰੀ ਦੇ ਸ਼ੁਭ ਅਵਸਰ ’ਤੇ ਕੰਜਕ ਪੂਜਾ ਦਾ ਸਮਾਗਮ ਸ਼ਰਧਾ, ਧੂਮਧਾਮ ਅਤੇ ਭਾਰਤੀ ਸੱਭਿਆਚਾਰ ਦੀ ਸ਼ਾਨ ਨਾਲ ਮੁੱਖ ਸਰਪ੍ਰਸਤ ਪ੍ਰਦੀਪ ਬਾਂਸਲ ਅਗਵਾਈ ਹੇਠ ਕਰਵਾਇਆ ਗਿਆ ਜਿਨ੍ਹਾਂ ਨੇ ਸਕੂਲ ਵਿੱਚ ਸੱਭਿਆਚਾਰਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਪ੍ਰੋਗਰਾਮ ਤਹਿਤ ਕੰਜਕਾਂ ਨੂੰ ਪੂਜਿਆ ਗਿਆ ਅਤੇ ਤੋਹਫੇ ਦਿੱਤੇ ਗਏ। ਇਸ ਵਿੱਚ ਸਮੁੱਚੇ ਸਕੂਲ ਪ੍ਰੀਵਾਰ ਨੇ ਸਿਰਕਤ ਕੀਤੀ ਅਤੇ ਔਰਤਾਂ ਦੇ ਸਤਿਕਾਰ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਚੇਤਨਾ ਦਾ ਸੁਨੇਹਾ ਦਿੱਤਾ। ਸਕੂਲ ਦੇ ਕਾਰਜਕਾਰੀ ਇੰਚਾਰਜ ਕਰਨ ਸਿੰਘ ਨੇ ਸਮਾਗਮ ਦੇ ਉਦੇਸ਼ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ। ਇਸ ਕੰਜਕ ਪੂਜਾ ਪ੍ਰੋਗਰਾਮ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਆਂਚਲ ਰਾਣੀ ਅਤੇ ਅਧਿਆਪਕਾ ਨੇਹਾ ਰਾਣੀ, ਮੀਨਾ ਰਾਣੀ, ਭਾਵਨਾ ਰਾਣੀ, ਦਵਿੰਦਰ ਕੌਰ ਅਤੇ ਜਾਹਨਵੀ ਆਦਿ ਨੇ ਸਿਰਕਤ ਕੀਤੀ।
ਫ਼ੋਟੋ ਕੈਪਸਨ: ਕੰਜਕ ਪੂਜਨ ਵਿਚ ਸਾਮਲ ਵਿਦਿਆਰਥੀ