ਗਊ ਸੇਵਾ ਸੰਮਤੀ ਦੇ ਸਮਾਜ ਸੇਵੀ ਅਤੇ ਧਾਰਮਿਕ ਕਾਰਜ਼ ਸਲਾਘਾਯੋਗ-ਐਸਡੀਐਮ ਬੱਗੜ੍ਹ
ਗਊ ਸੇਵਾ ਸਮਿਤੀ ਨੇ ਗਊਸ਼ਾਲਾ ‘ਚ ਗਵਾਲਿਆਂ ਦੇ ਰਿਹਾਇਸ਼ੀ ਕੁਆਟਰਾਂ ਦੀ ਕਰਵਾਈ ਸੁਰੂਆਤ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵੱਲੋਂ ਅੱਜ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਵਾਲਿਆਂ ਦੀ ਰਿਹਾਇਸ਼ ਲਈ ਕਮਰਿਆ ਦਾ ਨੀਂਹ ਪੱਥਰ ਐਸਡੀਐਮ ਅਮਲੋਹ ਚੇਤਨ ਬੱਗੜ੍ਹ ਨੇ ਰਖਿਆ। ਇਸ ਤੋਂ ਪਹਿਲਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਨ ਸਕੱਤਰ ਰਜੇਸ਼ ਕੁਮਾਰ, ਮੀਤ ਪ੍ਰਧਾਨ ਸੰਜੀਵ ਧੀਰ, ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸੁਭਾਸ਼ ਜੋਸ਼ੀ, ਰਮੇਸ਼ ਗੁਪਤਾ, ਇੰਦਰ ਮੋਹਨ ਸੂਦ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਾਕੇਸ਼ ਗਰਗ, ਕ੍ਰਿਸਨ ਲਾਲ ਗਰਗ, ਰਿਟਾਇਡ ਐਸ ਡੀ ੳ ਕਮਲ ਭੂਸ਼ਨ ਵਰਮਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਸ੍ਰੀ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਮਦਨ ਮੋਹਨ ਅਬਰੋਲ, ਐਡਵੋਕੇਟ ਅਸ਼ਵਨੀ ਅਬਰੋਲ ਅਤੇ ਸਿਵ ਕੁਮਾਰ ਗੋਇਲ ਆਦਿ ਨੇ ਪ੍ਰੀਵਾਰਕ ਮੈਬਰਾਂ ਸਮੇਤ ਪੂਜਾ ਦੀ ਰਸਮ ਕਰਵਾਈ। ਮੰਤਰਾਂ ਦਾ ਉਚਾਰਣ ਪੰਡਤ ਰੋਸ਼ਨ ਲਾਲ ਸ਼ਰਮਾ ਅਤੇ ਰਵੀ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਸ੍ਰੀ ਸੁੰਦਰ ਕਾਂਡ ਦੇ ਪਾਠ ਦਾ ਭੋਗ ਵੀ ਪਾਇਆ ਗਿਆ ਜਿਸ ਉਪਰੰਤ ਬਰਫ਼ੀ, ਫ਼ਲ, ਲੱਡੂ ਅਤੇ ਮਠਿਆਈਆਂ ਆਦਿ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ੍ਰੀ ਬੱਗੜ੍ਹ ਨੇ ਸੇਵਾ ਸੰਮਤੀ ਵਲੋਂ ਸਮਾਜ ਅਤੇ ਧਾਰਮਿਕ ਕਾਰਜ਼ਾਂ ਵਿਚ ਕੀਤੀ ਜਾ ਰਹੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਤਾ। ਸਮਾਗਮ ਵਿਚ ਕੌਂਸਲਰ ਅਤੁੱਲ ਲੁਟਾਵਾ, ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਮਨਜਿੰਦਰ ਸਿੰਘ, ਖਜਾਨਚੀ ਰਜਿੰਦਰ ਪਾਲ ਢਿਲੋ, ਮੈਬਰ ਗੁਰਮੁੱਖ ਸਿੰਘ, ਗੁਰਦੀਪ ਸਿੰਘ, ਸਾਧੂ ਸਿੰਘ, ਮਲਕੀਤ ਸਿੰਘ, ਕਰਮਜੀਤ ਸਿੰਘ, ਜਸਵੰਤ ਸਿੰਘ, ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਰਿਟ. ਮਨੈਜਰ ਭੂਸ਼ਨ ਸ਼ਰਮਾ, ਡਾ. ਅਮਰਜੀਤ ਸਿੰਘ ਅਨੇਤਾ, ਰਿਟ. ਸਿਖਿਆ ਡਾਇਰੈਕਟਰ ਰੋਸ਼ਨ ਸੂਦ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਜਨਰਲ ਸਕੱਤਰ ਚਰਨਜੀਤ ਅਬਰੋਲ, ਜਵਾਲਾ ਦੇਵੀ ਚੰਭਾ ਮੱਲ ਟਰੱਸਟ ਦੇ ਚੇਅਰਮੈਨ ਰਾਮ ਸਰਨ ਸੂਦ, ਰਿਟ. ਲੈਕਚਰਾਰ ਮਕੇਸ਼ ਸੂਦ, ਵੈਦਿਕ ਸਨਾਤਨ ਭਵਨ ਅਮਲੋਹ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਸ੍ਰੀ ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੇ ਪੁਰੀ, ਅਖਿਲ ਅਬਰੋਲ, ਮਿਸਤਰੀ ਨਰੇਸ ਕੁਮਾਰ, ਠੇਕੇਦਾਰ ਰਾਜੂ ਕੁਮਾਰ, ਦੰਦਾਂ ਦੀ ਮਾਹਰ ਡਾ. ਰੂਪਲ ਸੂਦ ਗੋਲਡ ਮੇਡਲਿਸਟ, ਡਾ. ਮਨਜੀਤ ਸਿੰਘ ਮਨੀ, ਮੈਨੇਜਰ ਪੱਪੀ ਤੱਗੜ, ਸ੍ਰੀ ਰਾਮ ਕਲਾ ਮੰਚ ਦੇ ਪ੍ਰਧਾਨ ਗੁਲਸਨ ਤੱਗੜ੍ਹ, ਵਿਕੀ ਅਰੋੜਾ, ਬੁਧੂ ਸਿੰਘ, ਮਨੀਸ਼ ਗੋਇਲ, ਬੀਲੂ ਕੁਮਾਰ, ਗਿਆਨ ਖੁਲਰ, ਸਰੇਸ ਲੁਟਾਵਾ, ਚਮਨ ਲਾਲ, ਬੱਬੂ ਰਾਣਾ, ਡੇਰਾ ਸੱਚਾ ਸੌਦਾ ਸਿਰਸਾ ਬਰਾੜ ਅਮਲੋਹ ਦੇ ਸਾਬਕਾ ਕੌਂਸਲਰ ਬਲਤੇਜ ਸਿੰਘ, ਨਿਰਮਲ ਸਿੰਘ, ਕੁਲਜੀਵਨ ਟੰਡਨ, ਕੇਸਰ ਸਿੰਘ ਪਟਵਾਰੀ, ਜੋਗਿੰਦਰ ਪਾਲ, ਗੁਰਸੇਵਕ ਸਿੰਘ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਜਨੀਸ਼ ਡੱਲਾ,ਪੱਤਰਕਾਰ ਅਜੇ ਕੁਮਾਰ, ਪ੍ਰੈਸ ਕਲੱਬ ਦੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ, ਪੱਤਰਕਾਰ ਗੁਰਚਰਨ ਸਿੰਘ ਜੰਜੂਆ, ਪੱਤਰਕਾਰ ਜਗਦੀਪ ਸਿੰਘ ਮਾਨਗੜ੍ਹ, ਯੋਗੇਸ ਬਾਂਸਲ, ਐਡਵੋਕੇਟ ਯਾਦਵਿੰਦਰ ਸਿੰਘ, ਸਮਾਜਸੇਵੀ ਅਰਸ਼ ਕੁਮਾਰ ਅਤੇ ਗੁਲਜ਼ਾਰ ਸਿੰਘ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਐਸਡੀਐਮ ਸ੍ਰੀ ਬੰਗੜ ਦਾ ਸਨਮਾਨ ਵੀ ਕੀਤਾ ਗਿਆ। ਬਾਅਦ ਵਿਚ ਗਊ ਸੇਵਾ ਸੰਮਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੁੂਸ਼ਨ ਸੂਦ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਫ਼ੋਟੋ ਕੈਪਸਨ: ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਹੋਰ ਐਸਡੀਐਮ ਚੇਤਨ ਬੰਗੜ੍ਹ ਦਾ ਸਨਮਾਨ ਕਰਦੇ ਹੋਏ।