
ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਹੋਈ
ਅਮਲੋਹ(ਅਜੇ ਕੁਮਾਰ)
ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਬਲਬੀਰ ਸਿੰਘ ਮੁਲਾਂਪੁਰੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੈਕੰਡਰੀ ਸਕੂਲ ਅਮਲੋਹ ਵਿਖ਼ੇ ਹੋਈ। ਇਸ ਮੌਕੇ ਸਭਾ ਦੇ ਮੈਂਬਰਾਂ ਦੀ ਸਾਂਝੀ ਕਿਤਾਬ ਛਪਾਉਂਣ ਦਾ ਫੈਸਲਾ ਕੀਤਾ ਗਿਆ ਜੋ ਇਸ ਸਾਲ ਦੇ ਸਾਲਾਨਾ ਸਨਮਾਨ ਸਮਾਰੋਹ ਮੌਕੇ ਰਿਲੀਜ਼ ਕੀਤੀ ਜਾਵੇਗੀ। ਮੀਟਿੰਗ ਦੌਰਾਨ ਅਗਲੀ ਮੀਟਿੰਗ ਵਿੱਚ ਅਗਲੇ ਦੋ ਸਾਲਾਂ ਲਈ ਸਭਾ ਦੀ ਚੋਣ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਸ ਵਿੱਚ ਮੇਹਰ ਸਿੰਘ ਰਾਈਏਵਾਲ ਨੇ ਗੀਤ ‘ਵੇਖੀਂ ਵੀਰਾ ਨਸ਼ਾ ਨਾ ਕਰੀਂ’, ਗੁਰਪ੍ਰੀਤ ਵੜੈਚ ਨੇ ਗੀਤ ‘ਮੈਨੂੰ ਇੱਕ ਸੀਸ ਚਾਹੀਦਾ’, ਜੋਰਾ ਸਿੰਘ ਗਰੇਵਾਲ ਨੇ ਲੇਖ ‘ਰੋਟੀ ਜਾਂ ਖਾਣਾ’ ਪੜ੍ਹਿਆ ਅਤੇ ਅਵਤਾਰ ਬੰਟੀ ਨੇ ਗੀਤ ‘ਕੱਟਕੇ ਚੁਰਾਸੀ ਇਹ ਜਨਮ ਮਿਲਿਆ’, ਰਾਮ ਸਿੰਘ ਅਲਬੇਲਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕਵਿਸਰੀ ਪੇਸ਼ ਕੀਤੀ, ਧਰਮ ਸਿੰਘ ਰਾਈਏਵਾਲ ਨੇ ਕਹਾਣੀ ‘ਮਨ ਦਾ ਡਰ’, ਪ੍ਰਗਟ ਚੈਨ ਨੇ ਗੀਤ ‘ਧੰਨ ਗੁਰੂ ਗ੍ਰੰਥ ਸਾਹਿਬ ਜੀ’ ਪੇਸ਼ ਕੀਤੇ ਜਦੋ ਕਿ ਪ੍ਰਿੰਸੀਪਲ ਪੁਸ਼ਵਿੰਦਰ ਰਾਣਾ ਨੇ ਗ਼ਜ਼ਲ ‘ਫਿਰ ਤੋਂ ਤਾਜਾ ਯਾਦ ਹੋ ਗਈ’ ਸੁਣਾਈ ਅਤੇ ਪੱਤਰਕਾਰ ਬ੍ਰਿਜ ਭੂਸ਼ਨ ਗਰਗ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੜ੍ਹੀਆ ਰਚਨਾਵਾਂ ‘ਤੇ ਉਸਾਰੂ ਸੁਝਾਅ ਦਿਤੇ ਗਏ, ਸਟੇਜ ਸਕੱਤਰ ਦੀ ਭੂਮਿਕਾ ਮੇਹਰ ਸਿੰਘ ਰਾਈਏਵਾਲ ਨੇ ਨਿਭਾਈ।
ਫੋਟੋ ਕੈਪਸ਼ਨ: ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਸਭਾ ਦੇ ਅਹੁੱਦੇਦਾਰ।