G-2P164PXPE3

ਬਾਬਾ ਮੋਤੀ ਰਾਮ ਮਹਿਰਾ ਸੁਸਾਇਟੀ ਨੇ ਖ਼ਾਲਸਾ ਸਾਜ਼ਨਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਪ ਲਗਾਇਆ

ਬਾਬਾ ਮੋਤੀ ਰਾਮ ਮਹਿਰਾ ਸੁਸਾਇਟੀ ਨੇ ਖ਼ਾਲਸਾ ਸਾਜ਼ਨਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਪ ਲਗਾਇਆ

ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)

ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੁਸਾਇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਗਰਾਂਦ ਦੇ ਦਿਨ 169ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਸਕੱਤਰ ਨਿਸ਼ਾਨ ਸਿੰਘ ਚੀਮਾ ਨੇ ਦਸਿਆ ਕਿ ਕੈਪ ਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਜਰੂਰਤਮੰਦ ਲਈ ਮਹਾਨ ਦਾਨ ਹੈ ਜਿਸ ਨਾਲ ਅਸੀ ਕਿਸੇ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਸੁਸਾਇਟੀ ਵਲੋਂ 17 ਸਾਲਾ ਤੋਂ ਕੀਤੇ ਜਾ ਰਹੇ ਇਸ ਕਾਰਜ਼ ਦੀ ਸਲਾਘਾ ਕੀਤੀ। ਇਸ ਮੌਕੇ ਗੌਰਮਿੰਟ ਮੈਡੀਕਲ ਕਾਲਜ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਡਾ. ਵਿਸ਼ਵਜੀਤ ਦੀ ਅਗਵਾਈ ਵਿੱਚ ਟੀਮ ਆਈ ਨੇ 110 ਯੂਨਿਟ ਖੂਨ ਇਕੱਤਰ ਕੀਤਾ। ਮੁੱਖ-ਮਹਿਮਾਨ ਭੁੱਟਾ ਅਤੇ ਸੁਸਾਇਟੀ ਦੇ ਅਹੁੱਦੇਦਾਰਾਂ ਨੇ ਡਾਕਟਰਾਂ ਦੀ ਟੀਮ ਅਤੇ ਖੂਨਦਾਨੀਆ ਦਾ ਸਨਮਾਨ ਕੀਤਾ। ਇਸ ਮੌਕੇ ਮਾਸਟਰ ਚਰਨ ਸਿੰਘ ਸੇਖੋ, ਇੰਜੀ. ਐਸਐਸ ਬਾਠ, ਸੁਰਿੰਦਰ ਸਿੰਘ, ਕ੍ਰਿਸ਼ਨ ਸਿੰਘ, ਕੁਲਦੀਪ ਸਿੰਘ ਸੈਣੀ, ਗੁਰਮੀਤ ਸਿੰਘ ਖੱਟੜਾ, ਡਾ. ਅਮਰੀਕ ਸਿੰਘ ਨਾਗਰਾ, ਸੁਰਮੁੱਖ ਸਿੰਘ ਬਲਾੜੀ ਕਲਾਂ, ਗੁਰਵਿੰਦਰ ਸਿੰਘ ਢਿੱਲੋ, ਇੰਡੀਅਨ ਰੈਡ ਕ੍ਰਾਸ ਸੋਸਾਇਟੀ ਚੰਡੀਗੜ੍ਹ ਦੇ ਜਸਵਿੰਦਰ ਸਿੰਘ ਅਤੇ ਮੈਡਮ ਅੰਜੂ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਅਤੇ ਹੋਰ ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ।

Leave a Comment