
ਫਤਿਹਗੜ ਸਾਹਿਬ(ਅਜੇ ਕੁਮਾਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਰਣਧੀਰ ਸਿੰਘ ਚੀਮਾ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ
ਉਹਨਾਂ ਦੇ ਗ੍ਰਹਿ ਪਿੰਡ ਕਰੀਮਪੁਰਾ ਵਿਖੇ ਪਹੁੰਚ ਕੇ ਉਨ੍ਹਾਂ ਦੇ ਸਪੁੱਤਰਾਂ ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗੁਰਦੀਪ ਸਿੰਘ ਚੀਮਾ, ਮਾਰਕਫੈਡ ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਮੀਤ ਸਿੰਘ ਸੋਨੂ ਚੀਮਾ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਨਾਲ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਜਥੇਦਾਰ ਰਣਧੀਰ ਸਿੰਘ ਚੀਮਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ, ਅਤੇ 9 ਅਪ੍ਰੈਲ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ।
ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੀਮਾ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਦੇਣ ਹੈ ਤੇ ਸਵਰਗੀ ਜਥੇਦਾਰ ਰਣਧੀਰ ਸਿੰਘ ਚੀਮਾ, ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤੀ ਨਜ਼ਦੀਕੀ ਸਾਥੀਆਂ ਵਿੱਚੋਂ ਸਨ ਤੇ ਅਕਾਲੀ ਸਰਕਾਰ ਸਮੇਂ ਤਿੰਨ ਵਾਰ ਕੈਬਨਟ ਮੰਤਰੀ ਵੀ ਬਣੇ ਰਹੇ ਤੇ ਲੰਮੇ ਸਮੇਂ ਤੋਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਚਲੇ ਆ ਰਹੇ ਸਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਥੇਦਾਰ ਰਣਧੀਰ ਸਿੰਘ ਚੀਮਾ ਵੱਲੋਂ ਬਤੌਰ ਕੈਬਨਟ ਮੰਤਰੀ ਪੂਰੇ ਪੰਜਾਬ ਭਰ ਵਿੱਚ ਵਿਛਾਏ ਸੜਕਾਂ ਦੇ ਜਾਲ ਕਾਰਨ ਅੱਜ ਵੀ ਲੋਕ ਸੜਕਾਂ ਦੇ ਮੰਤਰੀ ਨਾਲ ਜਥੇਦਾਰ ਚੀਮਾ ਨੂੰ ਯਾਦ ਕਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬੱਸੀ ਪਠਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਸ਼ਰਨਜੀਤ ਸਿੰਘ ਚਨਾਰਥਲ ਜਿਲਾ ਪ੍ਰਧਾਨ ਦਿਹਾਤੀ, ਸੁਰਜੀਤ ਸਿੰਘ ਗੜੀ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ,
ਇੰਦਰਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਬਰਿੰਦਰ ਸਿੰਘ ਸੋਢੀ, ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ, ਜਥੇਦਾਰ ਸਵਰਨ ਸਿੰਘ ਗੋਪਾਲੋ,
ਅਬਜਿੰਦਰ ਸਿੰਘ ਗਰੇਵਾਲ ਜੋਗੀ ਨਾਨੋਕੀ, ਰਿੰਪੀ ਗਰੇਵਾਲ, ਹਰਿੰਦਰ ਸਿੰਘ ਕੁਕੀ, ਜੈਲਦਾਰ ਸੁਖਵਿੰਦਰ ਸਿੰਘ, ਰਮਨ ਗੁਪਤਾ, ਰਵਿੰਦਰ ਸਿੰਘ ਸਾਬਕਾ ਸਰਪੰਚ ਨੋਗਾਵਾ, ਐਡਵੋਕੇਟ ਗਗਨਦੀਪ ਸਿੰਘ ਵਿਰਕ ਪ੍ਰਧਾਨ, ਸਰਪੰਚ ਕੰਵਲਜੀਤ ਸਿੰਘ, ਪ੍ਰਦੀਪ ਸਿੰਘ ਕਲੋੜ, ਹਰਚੰਦ ਸਿੰਘ ਗੰਡੂਆਂ, ਮਾਸਟਰ ਜਸਵਿੰਦਰ ਸਿੰਘ, ਜਸਬੀਰ ਸਿੰਘ ਵਾਲੀਆ, ਨਰਿੰਦਰ ਸਿੰਘ ਰਸੀਦਪੁਰ, ਤਰਨਜੀਤ ਸਿੰਘ ਚੀਮਾ, ਜਤਿੰਦਰ ਪਾਲ ਸਿੰਘ ਕਾਹਲੋ, ਗੁਰਿੰਦਰਪਾਲ ਸਿੰਘ ਮੈੜਾ, ਡਾਕਟਰ ਜਗਦੀਪ ਰਾਣਾ, ਰਾਜੀਵ ਆਹੂਜਾ, ਸਵਰਨ ਸਿੰਘ ਸਿਦਾਸਪੁਰ, ਪਲਵਿੰਦਰ ਸਿੰਘ ਤਲਵਾੜਾ, ਮਨਿੰਦਰ ਪਾਲ ਸਿੰਘ ਮੈੜਾ, ਸਤਿੰਦਰ ਸਿੰਘ ਘੁੰਮਣ, ਸੁਖਵਿੰਦਰ ਸਿੰਘ ਲੰਬੜਦਾਰ, ਡਾ. ਹਰਜਿੰਦਰ ਸਿੰਘ ਧਨੋਆ, ਬਾਬਾ ਜਗਦੀਸ਼ ਸਿੰਘ ਲੁੱਲੋ, ਜਸਮੇਰ ਸਿੰਘ ਬਡਲਾ, ਰਵਿੰਦਰ ਰਿੰਕੂ ਪ੍ਰਧਾਨ, ਰਾਜੂ ਮਲਹੋਤਰਾ, ਮਨਦੀਪ ਸਿੰਘ ਪਨੈਚ, ਗੁਰਜੀਤ ਸਿੰਘ ਸੇਠੀ ਸਰਪੰਚ, ਸਰਬਜੀਤ ਸਿੰਘ ਲਾਡੀ, ਬਲਵੀਰ ਸਿੰਘ ਮੈੜਾ, ਜਗਤਾਰ ਸਿੰਘ ਦਮਹੇੜੀ, ਦਵਿੰਦਰ ਸਿੰਘ ਮਾਜਰੀ, ਮਨਦੀਪ ਸਿੰਘ ਢੋਲੇਵਾਲ, ਵਰਿੰਦਰ ਸਿੰਘ ਬੱਬਲ ਭਮਾਰਸੀ, ਗੋਪਾਲ ਸਿੰਘੀ ਗੋਬਿੰਦਗੜ, ਬਲਵੀਰ ਸਿੰਘ ਘੁੰਮਣ, ਜਗਤਾਰ ਸਿੰਘ ਬਦੋਸ਼ੀ, ਸਰਪੰਚ ਪ੍ਰਦੀਪ ਰਾਣਵਾ, ਸਤਨਾਮ ਸਿੰਘ ਕਾਲੇਮਾਜਰਾ, ਗੁਰਮੀਤ ਸਿੰਘ ਕਲੌਂਦੀ, ਕੁਲਵਿੰਦਰ ਸਿੰਘ ਨੌਗਾਵਾਂ, ਸੁਰਜੀਤ ਸਿੰਘ ਨੋਗਾਵਾਂ, ਠੇਕੇਦਾਰ ਪਰਮਜੀਤ ਸਿੰਘ, ਅਮਰੀਕ ਸਿੰਘ ਪਮੌਰ, ਸਪਿੰਦਰ ਸਿੰਘ, ਦਿਲਬਾਗ ਸਿੰਘ ਕਲੌਂਦੀ ਵੀ ਹਾਜ਼ਰ ਸਨ।