
ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਜਗਦੀਪ ਸਿੰਘ ਬਣੇ ਬ੍ਰਾਂਚ ਸੈਕਟਰੀ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਨਾਰਦਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬ੍ਰਾਂਚ ਵੱਲੋਂ ਆਮ ਇਜਲਾਸ ਬ੍ਰਾਂਚ ਪ੍ਰਧਾਨ ਸੰਜੀਵ ਵਰਮਾ ਅਤੇ ਸੈਕਟਰੀ ਜਗਦੀਪ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਅੰਬਾਲਾ ਡਿਵੀਜ਼ਨ ਦੇ ਡਿਵੀਜ਼ਨਲ ਸੈਕਟਰੀ ਡਾ. ਨਿਰਮਲ ਸਿੰਘ, ਡਿਵੀਜ਼ਨਲ ਪ੍ਰਧਾਨ ਹਰਨਾਮ ਸਿੰਘ ਅਤੇ ਕੇਂਦਰੀ ਉਪ ਪ੍ਰਧਾਨ ਸੁਰਿੰਦਰ ਕੁਮਾਰ ਗੁੱਜਰ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ ਅਤੇ ਨਵੀ ਟੀਮ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਸੰਜੀਵ ਕੁਮਾਰ ਵਰਮਾ ਪ੍ਰਧਾਨ ਅਤੇ ਜਗਦੀਪ ਸਿੰਘ ਕਾਹਲੋਂ ਨੂੰ ਬ੍ਰਾਂਚ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਜਸਮੇਲ ਸਿੰਘ, ਸਰਬਜੀਤ ਸਿੰਘ, ਰੋਹਿਤ, ਮਨੀਸ਼ ਕੁਮਾਰ ਭੁਪਿੰਦਰ ਸਿੰਘ ਨੂੰ ਉਪ ਪ੍ਰਧਾਨ, ਮਨਜੀਤ ਸਿੰਘ, ਸੁਮਿਤ ਕੁਮਾਰ, ਤੇਜ ਸਿੰਘ ਮੀਨਾ, ਵੀਨਾ ਦੇਵੀ ਨੂੰ ਸਹਾਇਕ ਸਕੱਤਰ ਅਤੇ ਗੁਰਦੀਪ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਮੀਟਿੰਗ ਵਿਚ ਅੰਬਾਲਾ, ਰਾਜਪੁਰਾ, ਸਰਹੰਦ, ਖੰਨਾ, ਦੋਰਾਹਾ, ਬੱਸੀ ਪਠਾਣਾ, ਰੋਪੜ, ਨੰਗਲ ਡੈਮ, ਦੌਲਤਪੁਰ ਚੌਂਕ ਆਦਿ ਦੇ 400 ਰੇਲਵੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵੀ ਸਿਰਕਤ ਕੀਤੀ ਅਤੇ ਨਵੀ ਚੁਣੀ ਟੀਮ ਨੂੰ ਵਧਾਈ ਦਿੰਦੇ ਹੋਏ ਲੋਕ ਹਿੱਤਾਂ ਵਿਚ ਉਨ੍ਹਾਂ ਨੂੰ ਸਹਿਯੋਗ ਦਾ ਭਰੋਸਾ ਦਿਤਾ। ਅੰਬਾਲਾ ਡਿਵੀਜ਼ਨ ਦੇ ਸੈਕਟਰੀ ਡਾ. ਨਿਰਮਲ ਸਿੰਘ ਨੇ ਕਿਹਾ ਕਿ 2024 ਦੀਆਂ ਰੇਲਵੇ ਦੀਆਂ ਚੋਣਾਂ ਵਿੱਚ ਐਨਆਰਐਮਯੂ ਅੰਬਾਲਾ ਡਿਵੀਜ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਵਿੱਚ ਸਰਹਿੰਦ ਬ੍ਰਾਂਚ ਦੇ ਕਰਮਚਾਰੀਆਂ ਦਾ ਅਹਿਮ ਯੋਗਦਾਨ ਰਿਹਾ ਜਿਨ੍ਹਾਂ ਦਾ ਧੰਨਵਾਦ ਕਰਦੇ ਹੋਏ ਵਧਾਈ ਦਿਤੀ। ਉਨ੍ਹਾਂ ਨੇ ਕਿਹਾ ਕਿ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਨੇ ਲਾਰਜਸ ਦੇ ਤਹਿਤ ਕਰੀਬ 1 ਲੱਖ ਨੌਜਵਾਨਾਂ ਨੂੰ ਨੌਕਰੀ ਦਵਾਉਣ ਵਿੱਚ ਸਹਿਯੋਗ ਕੀਤਾ ਹੈ ਜਿਸ ਨੂੰ ਅੱਗੇ ਵੀ ਵਧਾਇਆ ਜਾਵੇਗਾ। ਬਰਾਂਚ ਪ੍ਰਧਾਨ ਸੰਜੀਵ ਵਰਮਾ ਨੇ ਆਏ ਕਰਮਚਾਰੀਆਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜਿੰਦਰ ਕੁਮਾਰ, ਤਰਸੇਮ ਉਪਲ, ਰਾਜੇਸ਼ ਉਪਲ, ਬਲਵੀਰ ਸੋਢੀ, ਬਲਜਿੰਦਰ ਗੋਲਾ, ਸਤਿੰਦਰ ਮਲਿਕਪੁਰ, ਇੰਦਰਦੀਪ ਰੰਧਾਵਾ, ਗੁਰਦੀਪ ਸਿੰਘ, ਸੁਮਿਤ ਕੁਮਾਰ, ਕ੍ਰਿਸ਼ਨ ਕੁਮਾਰ, ਪ੍ਰਦੀਪ ਸਿੰਘ, ਰੋਹਿਤ ਕੁਮਾਰ, ਗੁਰਪ੍ਰੀਤ ਰਾਜੂ, ਜਸਮੇਲ ਸਿੰਘ ਸਰਬਜੀਤ ਸਿੰਘ, ਤੇਜ ਸਿੰਘ ਮੀਨਾ, ਮਨੀਸ਼ ਕੁਮਾਰ ਅਤੇ ਬਿਨਾ ਦੇਵੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਜਥੇਬੰਦੀ ਦੇ ਆਗੂ ਵਿਧਾਇਕ ਲਖਬੀਰ ਸਿੰਘ ਰਾਏ ਦਾ ਸਨਮਾਨ ਕਰਦੇ ਹੋਏ।
ਫ਼ੋਟੋ ਕੈਪਸਨ: ਜਥੇਬੰਦੀ ਦੇ ਨਵੇ ਚੁਣੇ ਅਹੁੱਦੇਦਾਰਾਂ ਦਾ ਸਨਮਾਨ ਕਰਦੇ ਹੋਏ ਵਰਕਰ।