ਜ਼ਿਲ੍ਹੇ ‘ਚ ਕਾਂਗਰਸ ਸੇਵਾ ਦਲ ਨੂੰ ਹੋਰ ਵਧੇਰੇ ਮਜਬੂਤ ਕੀਤਾ ਜਾਵੇਗਾ-ਰਣਦੀਪ, ਸੁਭਾਸ਼ ਭਾਰਗਵ

ਜ਼ਿਲ੍ਹੇ ‘ਚ ਕਾਂਗਰਸ ਸੇਵਾ ਦਲ ਨੂੰ ਹੋਰ ਵਧੇਰੇ ਮਜਬੂਤ ਕੀਤਾ ਜਾਵੇਗਾ-ਰਣਦੀਪ, ਸੁਭਾਸ਼ ਭਾਰਗਵ

ਕਾਂਗਰਸ ਸੇਵਾ ਦਲ ਦੇ ਨਵ-ਨਿਯੁਕਤ ਪ੍ਰਧਾਨ ਲਾਲ ਸਿੰਘ ਲਾਲੀ ਦਾ ਕੀਤਾ ਸਨਮਾਨ

ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ) 

ਸਥਾਨਕ ਗੋਬਿੰਦਗੜ੍ਹ ਕਲੱਬ ਵਿਖੇ ਕਾਂਗਰਸ ਸੇਵਾ ਦਲ ਵਲੋਂ ਇਕ ਸਮਾਗਮ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਕਾਂਗਰਸ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੁਭਾਸ਼ ਭਾਰਗਵ ਨੇ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ ਅਤੇ ਸ੍ਰੀ ਲਾਲ ਸਿੰਘ ਲਾਲੀ ਨੂੰ ਕਾਂਗਰਸ ਸੇਵਾ ਦਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਦੇ ਕੇ ਉਸ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਰਣਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋ ਆਦੇਸ਼ ਹਨ ਕਿ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਦੇ ਹਰ ਸੰਗਠਨ ਨੂੰ ਮਜ਼ਬੂਰ ਕੀਤਾ ਜਾਵੇ ਜਿਸ ਤਹਿਤ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਨਵ-ਨਿਯੁਕਤ ਡਪ੍ਰਧਾਨ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਉਹ ਬਲਾਕ ਪੱਧਰ ਤੇ ਕਮੇਟੀਆਂ ਦਾ ਗਠਨ ਕਰਕੇ ਪਾਰਟੀ ਨੂੰ ਹੋਰ ਮਜਬੂਤ ਕਰਨਗੇ। ਉਨ੍ਹਾਂ ਕਿਸਾਨਾਂ ਨਾਲ ਪੰਜਾਬ ਸਰਕਾਰ ਵਲੋਂ ਕੀਤੇ ਵਿਵਹਾਰ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਦੇਸ਼ ਦੇ ਅੰਨਦਾਤਾ ਨਾਲ ਅਜਿਹਾ ਵਿਵਹਾਰ ਕਰਨਾ ਮੰਦਭਾਗਾ ਹੈ। ਸੂਬਾ ਪ੍ਰਧਾਨ ਸੁਭਾਸ਼ ਭਾਰਗਵ ਨੇ ਸੇਵਾ ਦਲ ਦੀਆਂ ਨਿਤੀਆਂ ਬਾਰੇ ਵਿਸਥਾਰ ਵਿਚ ਦਸਦੇ ਹੋਏ ਲੋਕਾਂ ਨੂੰ ਇਸ ਨਾਲ ਜੁੜਨ ਦਾ ਸੱਦਾ ਦਿਤਾ। ਨਵੇਂ ਚੁਣੇ ਜਿਲ੍ਹਾ ਪ੍ਰਧਾਨ ਲਾਲ ਸਿੰਘ ਲਾਲੀ ਨੇ ਕਿਹਾ ਕਿ ਪਾਰਟੀ ਵਲੋ ਜੋ ਜਿੰਮੇਵਾਰੀ ਦਿਤੀ ਹੈ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰੀ ਕਰਨਗੇ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਕਾਂਗਰਸ ਕਮੇਟੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਬਲਾਕ ਪ੍ਰਧਾਨ ਸੰਜੀਵ ਦੱਤਾ, ਕੌਂਸਲਰ ਰਾਜਿੰਦਰ ਸਿੰਘ ਬਿੱਟੂ, ਚਰਨਜੀਤ ਸਿੰਘ ਬਾਜਵਾ, ਡਾ. ਮਨੋਹਰ ਸਿੰਘ, ਜਗਮੀਤ ਸਿੰਘ ਸਹੋਤਾ, ਇੰਦਰਜੀਤ ਸਿੰਘ ਰੰਧਾਵਾ, ਮਾਸਟਰ ਜਰਨੈਲ ਸਿੰਘ, ਰਣਜੀਤ ਸਿੰਘ ਤਰਖਾਣ ਮਾਜਰਾ, ਰਾਜੇਸ਼ ਭਾਟੀਆ, ਅਮਰਿੰਦਰ ਸਿੰਘ ਮਾਕਨ, ਓਮਪ੍ਰਕਾਸ਼ ਤਾਂਗੜੀ, ਡਾ. ਜੋਗਿੰਦਰ ਸਿੰਘ ਮੈਣੀ, ਡਾ.ਮਨਮੋਹਨ ਕੌਸ਼ਲ, ਮਨਜੀਤ ਸ਼ਰਮਾ, ਬਲਵਿੰਦਰ ਵਾਲਿਆਂ, ਕਮਲਜੀਤ ਸੋਮਾ, ਰਾਮ ਕੇਵਲ ਯਾਦਵ, ਜਗਮੇਲ ਬਾਵਾ, ਨਈਮ ਅਹਿਮਦ, ਕ੍ਰਿਸ਼ਨ ਯਾਦਵ, ਸੋਨੂੰ ਅਤੇ ਪ੍ਰੇਮ ਕ੍ਰਿਸ਼ਨ ਆਦਿ ਹਾਜ਼ਰ ਸਨ।

ਫ਼ੋਟੋ ਕੈਪਸਨ: ਰਣਦੀਪ ਸਿੰਘ ਨਾਭਾ, ਸੁਭਾਸ਼ ਭਾਰਗਵ ਅਤੇ ਹੋਰ ਨਵ-ਨਿਯੁਕਤ ਜਿਲਾ ਪ੍ਰਧਾਨ ਲਾਲ ਸਿੰਘ ਲਾਲੀ ਦਾ ਸਨਮਾਨ ਕਰਦੇ ਹੋਏ।

Leave a Comment

08:49