ਲਾਇਨ ਡਾ. ਜੋਗਿੰਦਰ ਸਿੰਘ ਮੈਣੀ ਨੂੰ ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਨੇ ਕੀਤਾ ਸਨਮਾਨਿਤ

ਲਾਇਨ ਡਾ. ਜੋਗਿੰਦਰ ਸਿੰਘ ਮੈਣੀ ਨੂੰ ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਨੇ ਕੀਤਾ ਸਨਮਾਨਿਤ

ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)

ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਰਜਿ. ਦੇ ਪ੍ਰਧਾਨ ਨਰਿੰਦਰ ਭਾਟੀਆ ਦੀ ਪ੍ਰਧਾਨਗੀ ਹੇਠ ਗੋਲ ਮਾਰਕੀਟ ਵਿੱਚ ਇੱਕ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿੱਚ ਸੀਨੀਅਰ ਸਮਾਜ ਸੇਵਕ ਲਾਇਨ ਡਾ. ਜੋਗਿੰਦਰ ਸਿੰਘ ਮੈਣੀ ਅਤੇ ਲਾਇਨ ਨਿਰਮਲ ਵਰਮਾ ਨੂੰ ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਾਲ 2025-26 ਲਈ ਲਾਇਨਜ਼ ਕਲੱਬ ਸੁਪਰੀਮ ਮੰਡੀ ਗੋਬਿੰਦਗੜ੍ਹ ਦਾ ਪ੍ਰਧਾਨ ਅਤੇ ਖਜ਼ਾਨਚੀ ਨਿਯੁਕਤ ਕੀਤੇ ਜਾਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਡਾ. ਮੈਨੀ ਅਤੇ ਨਿਰਮਲ ਵਰਮਾ ਨੂੰ ਹਾਰ ਪਹਿਨਾਏ ਅਤੇ ਮਠਿਆਈਆਂ ਭੇਟ ਕੀਤੀਆਂ। ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਡਾ. ਅਮਿਤ ਸੰਦਲ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਲਾਇਨਜ਼ ਕਲੱਬ ਸੁਪਰੀਮ ਕਈ ਸਾਲਾਂ ਤੋਂ ਸਮਾਜਿਕ ਕਾਰਜਾਂ ਵਿੱਚ ਮੋਹਰੀ ਰਿਹਾ ਹੈ। ਕਲੱਬ ਦੇ ਮੁੱਖ ਉਦੇਸ਼ ਤਹਿਤ ਲੋੜਵੰਦ ਲੋਕਾਂ ਲਈ ਸਿਹਤ ਜਾਗਰੂਕਤਾ ਕੈਂਪ, ਲੰਗਰ ਆਦਿ ਵਰਗੇ ਸਮਾਜਿਕ ਕੰਮ ਕੀਤੇ ਜਾ ਰਹੇ ਹਨ। ਡਾ. ਮੈਣੀ ਨੇ ਧੰਨਵਾਦ ਕਰਦਿਆ ਅਗੇ ਲਈ ਵੀ ਸਮਾਜ ਸੇਵਾ ਦੇ ਕਾਰਜ਼ਾਂ ਵਿਚ ਵੱਧ ਚੜ੍ਹ ਕੇ ਹਿਸਾ ਲੈਣ ਦਾ ਭਰੋਸਾ ਦਿਤਾ। ਇਸ ਮੌਕੇ ਕਲੱਬ ਦੇ ਸਾਬਕਾ ਗਵਰਨਰ ਡਾ. ਮਨਮੋਹਨ ਕੌਸ਼ਲ, ਨਰਿੰਦਰ ਭਾਟੀਆ, ਡਾ. ਅਮਿਤ ਸੰਦਲ, ਕਮਲ ਨੇਤਰਾ ਸ਼ਰਮਾ, ਤਿਲਕ ਰਾਜ ਤਲਵਾੜ, ਦੀਪਕ ਖੋਸਲਾ, ਸੁਨੀਲ ਮਹਿਤਾ ਨੋਨੀ, ਵਰਿੰਦਰ ਰਿਸ਼ੀ, ਸੰਜੇ ਗਰਗ, ਸ਼ਿਵਮ ਬਾਂਸਲ, ਸੋਨੂੰ ਗੋਬਿੰਦਗੜ੍ਹੀਆ, ਵਿਪਨ ਗੁੰਬਰ, ਅਮਨ ਸ਼ਰਮਾ ਅਤੇ ਆਸ਼ੀਸ਼ ਅਰੋੜਾ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਐਸੋਸੀਏਸ਼ਨ ਦੇ ਅਹੁੱਦੇਦਾਰ ਸਮਾਜ ਸੇਵੀ ਡਾ. ਜੋਗਿੰਦਰ ਸਿੰਘ ਮੈਣੀ ਦਾ ਸਨਮਾਨ ਕਰਦੇ ਹੋਏ।

Leave a Comment

00:46