
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਬਜੁਰਗ ਪੱਤਰਕਾਰ ਰਾਮ ਸਰਨ ਸੂਦ ਦਾ ਪੁਛਿਆ ਹਾਲ-ਚਾਲ
ਅਮਲੋਹ(ਅਜੇ ਕੁਮਾਰ)
ਬਜੁਰਗ ਪੱਤਰਕਾਰ ਅਤੇ ਪੈਨਸਨਰਜ਼ ਤੇ ਸੀਨੀਅਰ ਸੀਟੀਜ਼ਨ ਐਸੋਸੀਏਸਨ ਦੇ ਸਰਪਰਸਤ ਰਾਮ ਸਰਨ ਸੂਦ ਦਾ ਹਾਲ-ਚਾਲ ਪੁਛਣ ਲਈ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਵਿਸੇਸ ਤੌਰ ‘ਤੇ ਹਸਪਤਾਲ ਪੁੱਜੇ ਅਤੇ ਸ੍ਰੀ ਸੂਦ ਦੀ ਜਲਦੀ ਸਿਹਤਯਾਬੀ ਦੀ ਅਰਦਾਸ ਕੀਤੀ। ਇਥੇ ਵਰਨਣਯੋਗ ਹੈ ਕਿ ਸ੍ਰੀ ਸੂਦ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਹਨ ਜਿਨ੍ਹਾਂ ਨੂੰ ਪਹਿਲਾ ਗੁਰਤੀਰਥ ਨਰਸਿੰਗ ਹੋਮ ਅਮਲੋਹ ਦਾਖਲ ਕਰਵਾਇਆ ਗਿਆ ਪ੍ਰੰਤੂ ਹਾਲਤ ਖਰਾਬ ਹੋਣ ਕਾਰਣ ਹੀਰੋ ਹਾਰਟ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਪੁੱਤਰ ਰਿਟ. ਸਿਖਿਆ ਡਾਇਰੈਕਟਰ ਰੋਸ਼ਨ ਸੂਦ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਰਿਟ. ਲੈਕਚਰਾਰ ਮੁਕੇਸ਼ ਸੂਦ ਨੇ ਦਸਿਆ ਕਿ ਉਨ੍ਹਾਂ ਦੀ ਹਾਲਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਫ਼ੋਟੋ ਕੈਪਸਨ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਬਜੁਰਗ ਪੱਤਰਕਾਰ ਰਾਮ ਸਰਨ ਸੂਦ ਦਾ ਹਾਲ-ਚਾਲ ਪੁਛਦੇ ਹੋਏ।