
ਸ਼ੀਤਲਾ ਮਾਤਾ ਮੰਦਿਰ ਦੇ ਮੇਲੇ ਵਿੱਚ ਹਜ਼ਾਰਾਂ ਸਰਧਾਲੂ ਹੋਏ ਨੱਤਮੱਸਤਕ
ਅਮਲੋਹ,(ਅਜੇ ਕੁਮਾਰ)
ਸ਼ੀਤਲਾ ਮਾਤਾ ਮੰਦਰ ਅਮਲੋਹ ਵਿੱਚ ਮੇਲਾ ਲੱਗਿਆ ਜਿਸ ਵਿਚ ਸ਼ਹਿਰ ਅਤੇ ਇਲਾਕੇ ਦੇ ਹਜ਼ਾਰਾਂ ਸਰਧਾਲੂ ਨੱਤਮੱਸਤਕ ਹੋਏ। ਇਹ ਮੇਲਾ ਚੇਤ ਦੇ ਪਹਿਲੇ ਮੰਗਲਵਾਰ ਨੂੰ ਹਰ ਸਾਲ ਲਗਦਾ ਹੈ ਜਿਸ ਦੀ ਸੁਰੂਆਤ ਸੋਮਵਾਰ ਦੀ ਰਾਤ 12 ਵਜੇ ਦੇਵੀ ਮਾਂ ਦੀ ਪੂਜਾ ਨਾਲ ਹੋਈ ਜਿਸ ਉਪਰੰਤ ਆਤਿਸ਼ਬਾਜ਼ੀ ਚਲਾਈ ਗਈ। ਸ਼ਰਧਾਲੂ ਰਾਤ ਨੂੰ ਨੰਗੇ ਪੈਰੀਂ ਆਏ ਜਿਨ੍ਹਾਂ ਸ਼ੀਤਲਾ ਮਾਤਾ ਦੇ ਸਥਾਨਾਂ ’ਤੇ ਕੱਚੀ ਲੱਸੀ ਚੜ੍ਹਾਈ ਅਤੇ ਦੇਵੀ ਮਾਂ ਨੂੰ ਮੱਥਾ ਟੇਕਿਆ। ਸਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸ਼੍ਰੀ ਸ਼ੀਤਲਾ ਮਾਤਾ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਨੇ ਕਿਹਾ ਕਿ ਪੰਜਾਬ ਭਰ ਦੇ ਲੋਕਾਂ ਦੀ ਇਸ ਮੰਦਰ ਵਿੱਚ ਆਸਥਾ ਹੈ। ਮੰਦਰ ਦੇ ਪੁਜਾਰੀ ਦੀਪਕ ਭੱਟ ਨੇ ਕਿਹਾ ਕਿ ਸਵੇਰੇ ਮਾਤਾ ਨੂੰ ਠੰਡੇ ਬਾਸੀ ਪਕਵਾਨ ਚੜ੍ਹਾਉਣ ਤੋਂ ਬਾਅਦ, ਪੂਰਾ ਪਰਿਵਾਰ ਉਹੀ ਬਾਸੀ ਭੋਜਨ ਖਾਂਦਾ ਹੈ। ਮੰਦਰ ਦੇ ਆਲੇ-ਦੁਆਲੇ ਅਸਥਾਈ ਦੁਕਾਨਾਂ ਵੀ ਸਜਾਈਆਂ ਗਈਆਂ ਸਨ। ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂ ਇੱਥੋਂ ਬਹੁਤ ਸਾਰੀ ਖਰੀਦਦਾਰੀ ਕਰ ਰਹੇ ਸਨ। ਮੰਦਰ ਨੂੰ ਸ਼ਾਨਦਾਰ ਲਾਈਟਾਂ ਨਾਲ ਸਜਾਇਆ ਗਿਆ ਸੀ। ਇਸ ਮੌਕੇ ਮੰਦਰ ਕਮੇਟੀ ਦੇ ਚੇਅਰਮੈਨ ਸੁਸ਼ੀਲ ਬਾਂਸਲ, ਮੁਖੀ ਰਜਨੀਸ਼ ਗਰਗ, ਅਮਰ ਢੰਡ, ਖਜ਼ਾਨਚੀ ਹਰੀਸ਼ ਸਿੰਗਲਾ, ਅਸ਼ੋਕ ਬਾਤਿਸ਼, ਜਤਿੰਦਰ ਲੁਟਾਵਾ, ਦਿਨੇਸ਼ ਪੁਰੀ, ਗੁਲਸ਼ਨ ਤੱਗੜ, ਦੀਪਕ ਮਡਕਨ, ਰਾਜੀਵ ਕਰਕਰਾ, ਰਾਜੀਵ ਧੰਮੀ, ਕਰਮਜੀਤ ਬੌਬੀ, ਗੁਰਪਾਲ ਸਿੰਘ ਬੌਬੀ, ਸੰਦੀਪ ਖੁੱਲਰ, ਧੀਰਜ ਵਰਮਾ, ਬਲਜੀਤ ਸਿੰਘ ਧੰਮੋਟ, ਪ੍ਰਦੀਪ ਜਤਿਨ ਪੁਰੀ, ਰੌਬਿਨ ਧੰਮੀ, ਰਾਜਨ ਧੰਮੀ, ਪ੍ਰਿੰਸ ਸ਼ਰਮਾ, ਸੋਨੂੰ ਧੰਮੀ, ਮੋਹਿਤ ਧੀਰ, ਕੁਲਦੀਪ ਡੰਗ ਅਤੇ ਆਸ਼ੀਸ਼ ਚੱਡਾ ਆਦਿ ਸ਼ਰਧਾਲੂ ਮੌਜੂਦ ਸਨ।
ਫੋਟੋ ਕੈਪਸ਼ਨ: ਪੂਜਾ ਕਰਦੇ ਹੋਏ ਸਰਧਾਲੂ।
ਫ਼ੋਟੋ ਕੈਪਸਨ: ਲਾਈਨਾਂ ਵਿਚ ਮੱਥਾ ਟੇਕਣ ਲਈ ਇੰਤਜਾਰ ਕਰਦੇ ਹੋਏ ਸਰਧਾਲੂ।