
ਸਾਨੂੰ ਲੋੜਵੰਦਾਂ ਦੀ ਮਦਦ ਅਤੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੀਦਾ-ਸੁਆਮੀ ਮਹੇਸ਼ ਗੁਰੂ ਜੀ ਮਹਾਰਾਜ
ਅਮਲੋਹ,( ਅਜੇ ਕੁਮਾਰ)
ਸ੍ਰੀ ਰਾਮ ਮੰਦਰ ਧਰਮਸ਼ਾਲਾ ਅਮਲੋਹ ਵਿਚ ਆੜਤੀ ਅਤੇ ਸਮਾਜ ਸੇਵੀ ਜੈ ਭਗਵਾਨ ਬਾਂਸਲ, ਮੋਹਿਤ ਬਾਂਸਲ, ਅਰਾਧਨਾ ਬਾਂਸਲ, ਖਿਆਤੀ ਅਤੇ ਸਾਚੀ ਦੇ ਸਮੁੱਚੇ ਬਾਂਸਲ ਪ੍ਰੀਵਾਰ ਵਲੋਂ ਸ੍ਰੀ ਸ਼ਿਵ ਮਹਾਂ ਪੁਰਾਨ ਕਥਾ ਸੁਰੂ ਕਰਵਾਈ ਗਈ ਜਿਸ ਦੇ ਭੋਗ 23 ਮਾਰਚ ਦੀ ਸਾਮ ਨੂੰ ਪੈਣਗੇ। ਸ੍ਰੀ ਬਾਂਸਲ ਨੇ ਦਸਿਆ ਕਿ ਰੋਜ਼ਾਨਾ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਇਹ ਕਥਾ ਹੋਵੇਗੀ ਅਤੇ ਪਰਮ ਪੂਜੇ ਸੁਆਮੀ ਸ੍ਰੀ ਮਹੇਸ਼ ਗੁਰੂ ਜੀ ਮਹਾਰਾਜ (ਉਜੈਨ ਵਾਲੇ) ਆਪਣੇ ਪ੍ਰਵਚਨਾ ਨਾਲ ਸੰਗਤਾਂ ਨੂੰ ਸ਼ਿਵ ਮਹਾਪੁਰਾਣ ਦੀ ਕਥਾ ਸੁਣਾਉਣਗੇ। ਕਥਾ ਦੇ ਪਹਿਲੇ ਦਿਨ ਸੁਆਮੀ ਸ੍ਰੀ ਮਹੇਸ਼ ਗੁਰੂ ਜੀ ਮਹਾਰਾਜ਼ ਨੇ ਭਗਵਾਨ ਦੇ ਨਾਲ ਜੁੜ ਕੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਹਿਸਾ ਲੈਣ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਸਾਨੂੰ ਜਿਥੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਉਥੇ ਕਿਸੇ ਦਾ ਦਿਲ ਨਹੀਂ ਦੁਖਾਉਂਣਾ ਚਾਹੀਦਾ ਕਿਉਂਕਿ ਇਸ ਨਾਲ ਪ੍ਰਮਾਤਮਾ ਦੀ ਕਰੋਪੀ ਹੁੰਦੀ ਹੈ। ਉਨ੍ਹਾਂ ਸ੍ਰੀ ਰਾਮ ਅਤੇ ਭਰਤ ਮਿਲਾਪ ਦਾ ਜਿਕਰ ਕਰਦਿਆ ਸੰਗਤਾਂ ਨੂੰ ਮੋਹ ਮਾਇਆ ਦਾ ਲਾਲਚ ਤਿਆਗਣ ਦੀ ਗੱਲ ਆਖੀ। ਉਨ੍ਹਾਂ ਨਸ਼ਿਆਂ ਅਤੇ ਕੋਲਡ ਡਰਿੱਕ ਆਦਿ ਦੀ ਵਰਤੋ ਨਾ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਸ੍ਰੀ ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜਾਨਚੀ ਸਿਵ ਕੁਮਾਰ ਗੋਇਲ, ਪੈ੍ਰਸ ਸਕੱਤਰ ਰਾਕੇਸ਼ ਕੁਮਾਰ ਗਰਗ, ਗਊ ਸੇਵਾ ਸੰਮਤੀ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਿਵ ਕੁਮਾਰ ਬਾਂਸਲ, ਰਾਜਪਾਲ ਗਰਗ, ਨਰਿੰਦਰ ਬਾਂਸਲ, ਮਦਨ ਮੋਹਨ ਅਬਰੋਲ, ਗਿਆਨ ਚੰਦ, ਰੋਸਨ ਲਾਲ ਗਰਗ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਅਸੋਕ ਬਾਂਸਲ, ਮੋਹਿਤ ਬਾਂਸਲ, ਵਿੱਕੀ ਅਬਰੌਲ, ਰਿਟ. ਮਨੈਜਰ ਭੂਸ਼ਨ ਸਰਮਾ, ਬਾਂਸਲ ਪ੍ਰੀਵਾਰ ਦੇ ਰਿਸਤੇਦਾਰ ਵਿਕਾਸ, ਸਵਾਤੀ, ਅੰਕਿਤ, ਕਨਿਕਾ, ਸਤੀਸ਼, ਕਿਰਨਾ, ਸੰਜੀਵ, ਨਿਸ਼ਾ, ਰਾਜੇਸ਼, ਮੋਨਿਕਾ, ਜਤਿੰਦਰ ਅਤੇ ਨਵਤਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸੁਆਮੀ ਮਹੇਸ਼ ਗੁਰੂ ਪ੍ਰਵਚਨ ਕਰਦੇ ਹੋਏ।
ਫ਼ੋਟੋ ਕੈਪਸਨ: ਸਮਾਗਮ ਵਿਚ ਸਾਮਲ ਸਰਧਾਲੂ।