ਨਸ਼ਿਆਂ ਖਿਲਾਫ਼ ਮੁਹਿੰਮ ‘ਚ ਲੋਕਾਂ ਦਾ ਸਹਿਯੋਗ ਜਰੂਰੀ-ਮਨਪ੍ਰੀਤ ਧਾਰੋਕੀ
ਟਰੱਕ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਦਾ ਮੁਲਾਜਮ ਆਗੂ ਨਿਰਭੈ ਮਾਲੋਵਾਲ ਦੀ ਅਗਵਾਈ ‘ਚ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਟਰੱਕ ਯੂਨੀਅਨ ਨਾਭਾ ਦੇ ਨਵ-ਨਿਯੁਕਤ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਕੀ ਦੇ ਸਨਮਾਨ ਵਿਚ ਪੰਜਾਬ ਰਾਜ ਐਲੀਮੈਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਰਭੈ ਸਿੰਘ ਮਾਲੋਵਾਲ ਦੀ ਅਗਵਾਈ ਹੇਠ ਇਥੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ। ਸਮਾਗਮ ਵਿਚ ਰਣਧੀਰ ਸਿੰਘ ਨੂਰਪੁਰਾ, ਸਤਨਾਮ ਸਿੰਘ ਪਾਲੀਆ, ਮਨਦੀਪ ਕਲੌੜ੍ਹ, ਹਰਪ੍ਰੀਤ ਸਿੰਘ ਅਮਲੋਹ, ਆਤਮਾ ਸਿੰਘ ਰਾਈਏਵਾਲ, ਕੁਲਵਿੰਦਰ ਸਿੰਘ ਸੋਮਲ, ਰਵਿੰਦਰ ਸਿੰਘ ਮਾਲੋਵਾਲ, ਹਰਪ੍ਰੀਤ ਸਿੰਘ ਗਿੱਲ, ਮਨਜੋਤ ਸਿੰਘ ਲੱਧਾਹੇੜ੍ਹੀ, ਪ੍ਰਭਜੋਤ ਸਿੰਘ ਨਾਭਾ, ਪ੍ਰਭ ਸਿੰਘ, ਨੀਰਜ਼ ਸਰਮਾ, ਕੁਲਵੰਤ ਸਿੰਘ ਪਾਲੀਆ ਅਤੇ ਅਨਿਲ ਬਾਂਸਲ ਆਦਿ ਨੇ ਸਿਰਕਤ ਕੀਤੀ। ਬੁਲਾਰਿਆਂ ਨੇ ਸ੍ਰੀ ਧਾਰੋਕੀ ਵਲੋਂ ਟਰੱਕ ਅਪਰੇਟਰਾਂ ਅਤੇ ਲੋਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਕਾਰਜ਼ਾਂ ਦੀ ਸਲਘਾ ਕਰਦੇ ਹੋਏ ਵਧਾਈ ਦਿਤੀ।ਸ੍ਰੀ ਧਾਰੋਕੀ ਨੇ ਮੁਲਾਜਮ ਆਗੂ ਨਿਰਭੈ ਸਿੰਘ ਮਾਲੋਵਾਲ ਅਤੇ ਉਸ ਦੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਤਾ ਕਿ ਉਹ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਸਮੂਹ ਟਰੱਪ ਅਪਰੇਟਰਾਂ ਦੇ ਸਹਿਯੋਗ ਨਾਲ ਆਪਣੀ ਜੁਮੇਵਾਰੀ ਇਮਾਨਦਾਰੀ ਅਤੇ ਮਹਿਨਤ ਨਾਲ ਨਿਭਾਏਗਾ। ਉਨ੍ਹਾਂ ਭਰੋਸਾ ਦਿਤਾ ਕਿ ਵਪਾਰੀ ਵਰਗ ਅਤੇ ਆਮ ਲੋਕਾਂ ਨੂੰ ਵੀ ਕੋਈ ਮੁਸਕਲ ਨਹੀਂ ਆਉਂਣ ਦਿਤੀ ਜਾਵੇਗੀ। ਉਨ੍ਹਾਂ ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਦੀ ਸਲਾਘਾ ਕਰਦਿਆ ਕਿਹਾ ਕਿ ‘ਆਪ’ ਸਰਕਾਰ ਵਲੋ ਨਸ਼ਿਆਂ ਦੇ ਕੋਹੜ੍ਹ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਵੇਗਾ। ਉਨ੍ਹਾਂ ਹਰ ਵਿਅਕਤੀ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਫ਼ੋਟੋ ਕੈਪਸਨ: ਨਿਰਭੈ ਸਿੰਘ ਮਾਲੋਵਾਲ ਅਤੇ ਹੋਰ ਟਰੱਕ ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਰੋਕੀ ਅਤੇ ਹੋਰਾਂ ਦਾ ਸਨਮਾਨ ਕਰਦੇ ਹੋਏ।