
ਅਮਲੋਹ ‘ਚ ਮਹਿਫ਼ਲ-ਏ-ਕੱਵਾਲੀ ਦਾ ਪ੍ਰੋਗਰਾਮ ਕਰਵਾਇਆ
ਅਮਲੋਹ(ਅਜੇ ਕੁਮਾਰ)
ਈਦ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਈਦ ਮਿਲਨ ਸਾਬਰੀ ਮਹਿਫਲ-ਏ-ਕੱਵਾਲੀ ਦਾ ਪ੍ਰੋਗਰਾਮ ਰਾਮ ਭਵਨ ਧਰਮਸ਼ਾਲਾ ਅਮਲੋਹ ਨਜਦੀਕ ਖਲੀਫ਼ਾ ਬਾਬਾ ਬੂਟੇ ਸ਼ਾਹ ਸਾਬਰੀ ਦੀ ਰਹਿਨਮਾਈ ਹੇਠ ਕਰਵਾਇਆ ਗਿਆ ਜੋਂ ਰਾਤ ਦੇਰ ਤੱਕ ਚਲਿਆ। ਖਲੀਫ਼ਾ ਬੂਟੇ ਸ਼ਾਹ ਸਾਬਰੀ ਨੇ ਆਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਕਰਦਿਆ ਇਸ ਦਿਹਾੜੇ ਦੀ ਵਧਾਈ ਦਿਤੀ ਅਤੇ ਜੀ ਆਇਆ ਕਿਹਾ। ਪੀਰਖਾਨਾ ਬਾਬਾ ਅਵਾਦਾਨ ਸ਼ਾਹ ਜੀ ਬੁੱਗਾ ਕੈਂਚੀਆਂ ਅਮਲੋਹ ਵਲੋਂ ਅਰਦਾਸ ਕਰਨ ਤੋਂ ਬਾਅਦ ਮਹਿਫ਼ਲ ਏ ਕੱਵਾਲੀ ਦਾ ਅਗਾਜ਼ ਕੀਤਾ ਜਿਸ ਵਿੱਚ ਪੰਜਾਬ ਦੀ ਮਸ਼ਹੂਰ ਕੱਵਾਲ ਪਾਰਟੀ ਕਰਾਮਤ ਫ਼ਕੀਰ ਨੇ ਆਪਣੇ ਫ਼ਨ ਦਾ ਮੁਜਾਹਰਾ ਕੀਤਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵਿੱਚ ਇਸ ਕੱਵਾਲੀ ਪ੍ਰੋਗਰਾਮ ਦਾ ਅਨੰਦ ਮਾਣਿਆ। ਸਮਾਗਮ ਵਿਚ ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਕੌਂਸਲਰ ਅਤੁਲ ਲੁਟਾਵਾ, ਕੌਂਸਲਰ ਕੁਲਵਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ ਨੇ ਵਿਸੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਸਮਾਗਮ ਵਿਚ ਖਲੀਫਾ ਸਾਹਿਬਾਨ ਬਹਾਦਰ ਖ਼ਾਂ ਅਮਲੋਹ, ਕਾਲੇ ਸ਼ਾਹ ਸਾਬਰੀ, ਸਲਾਮਦੀਨ, ਸਾਬਰੀ ਖਲੀਫਾ ਰਾਏਕੋਟ, ਨੇਕ ਖ਼ਾਂ ਫਰਵਾਹੀ, ਸਾਬਰ ਅਲੀ ਮਲੇਰਕੋਟਲਾ, ਪਵਨ ਅਲੋੜ, ਸੰਦੀਪ ਬਾਬਾ ਅਮਲੋਹ, ਪਵਨ ਛੱਲਾ ਭਗਤ ਜੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਪੱਤਰਕਾਰ ਯੂਨੀਅਨ ਅਮਲੋਹ ਦੇ ਪ੍ਰਧਾਨ ਰਜ਼ਨੀਸ਼ ਡੱਲਾ, ਪ੍ਰੈਸ ਕਲੱਬ ਦੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ, ਐਡ ਅੰਕਿਤ ਬਾਂਸਲ, ਐਡ ਯਾਦਬਿੰਦਰ ਸਿੰਘ, ਬੰਟੀ ਲੁਟਾਵਾ, ਜਤਿੰਦਰ ਲੁਟਾਵਾ, ਰਾਜੂ ਖਾ, ਸਲਾਮਦੀਨ ਸੇਵਾਦਾਰ ਨੌਗਜਾ ਪੀਰ, ਇਮਰਾਨ ਖਾਨ, ਜਸ਼ਨ ਖਾਨ, ਸਲਮਾਨ ਪਠਾਣ, ਦਲਵੀਰ ਖਾਨ, ਸਿਕੰਦਰ ਖਾਨ, ਸੁਮੀਤ, ਅਰੁਣ ਦਿਓੜਾ, ਐਡਵੋਕੇਟ ਵਿਕਰਮ ਸਾਬਰੀ, ਅਸੋਕ ਜੰਡ ਰੁੜਕੀ ਅਤੇ ਗੋਤਮ ਸ਼ਰਮਾ ਆਦਿ ਨੇ ਸਿਰਕਤ ਕੀਤੀ।
ਫ਼ੋਟੋ ਕੈਪਸਨ: ਖਲੀਫ਼ਾ ਬੂਟੇ ਸ਼ਾਹ ਸਾਬਰੀ ਕੱਵਾਲਾ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ।