
ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਸ੍ਰੀ ਰਾਮ ਚਰਿਤਰ ਮਾਨਸ ਕਥਾ ‘ਚ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਅਮਲੋਹ ਦੇ ਸ੍ਰੀ ਸੀਤਲਾ ਮੰਦਰ ਵਿਚ ਚਲ ਰਹੀ ਸ੍ਰੀ ਰਾਮ ਚਰਿਤਰ ਮਾਨਸ ਕਥਾ ਗਿਆਨ ਯੱਗ ਵਿਚ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਵਿਸੇਸ਼ ਤੋਰ ‘ਤੇ ਸਿਰਕਤ ਕੀਤੀ ਅਤੇ ਮੰਦ ਦੇ ਕਾਰਜ਼ਾਂ ਵਿਚ ਸਹਿਯੋਗ ਦਾ ਭਰੋਸਾ ਦਿਤਾ। ਚੇਅਰਮੈਨ ਸੁਸ਼ੀਲ ਬਾਂਸਲ ਅਤੇ ਵਿਨੇ ਪੁਰੀ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਵਲੋਂ ਮੰਦਰ ਨਿਰਮਾਣ ਕਾਰਜ਼ ਵਿਚ ਪਿਛਲੇ ਅਰਸੇ ਦੌਰਾਨ ਦਿਤੀ ਮਦਦ ਦੀ ਸਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸੱਦਕਾ ਹੀ ਵੱਡੇ ਹਾਲ ਦਾ ਨਿਰਮਾਣ ਹੋਇਆ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਕੁਲਵਿੰਦਰ ਸਿੰਘ, ਸੰਮਤੀ ਮੈਬਰ ਬਲਵੀਰ ਸਿੰਘ ਮਿੰਟੂ, ਸ੍ਰੀ ਸੰਗਮੇਸ਼ਵਰ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਗੰਗਾ ਪੁਰੀ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਡਾ. ਸਵਤੰਤਰ ਕਰਕਰਾ, ਰਜੀਵ ਕ੍ਰਿਸ਼ਨ ਸਰਮਾ, ਯਾਦਵਿੰਦਰ ਸ਼ਰਮਾ, ਰਿਟ. ਤਹਿਸੀਲਦਾਰ ਭੂਸ਼ਨ ਸਰਮਾ, ਜਸਵੰਤ ਰਾਏ ਸ਼ਰਮਾ, ਰਕੇਸ਼ ਕੁਮਾਰ ਗੋਗੀ, ਸ਼ਸੀ ਸਰਮਾ, ਹੈਪੀ ਪਜਨੀ, ਲਾਲ ਚੰਦ ਕਾਲਾ, ਸੁਰਿੰਦਰ ਜਿੰਦਲ, ਇੰਦਰ ਮੋਹਨ ਸੂਦ, ਹੈਪੀ ਸੂਦ, ਐਡਵੋਕੇਟ ਕੇਸਵ ਗਰਗ, ਸਿੰਦਰ ਮੋਹਨ ਪੁਰੀ, ਸੁਖਾ ਖੁੰਮਣਾ ਅਤੇ ਦਫਤਰ ਇੰਚਾਰਜ ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ। ਇਸ ਮੌਕੇ ਕਥਾ ਵਾਚਕ ਮਹੰਤ ਪ੍ਰਿਯੰਕਾ ਬਾਵਾ ਨੇ ਉਨ੍ਹਾਂ ਦਾ ਵਿਸੇਸ ਸਨਮਾਨ ਵੀ ਕੀਤਾ।
ਫ਼ੋਟੋ ਕੈਪਸਨ: ਕਥਾ ਵਾਚਕ ਮਹੰਤ ਪ੍ਰਿਯੰਕਾ ਬਾਵਾ, ਚੇਅਰਮੈਨ ਸੁਸ਼ੀਲ ਬਾਂਸਲ ਅਤੇ ਹੋਰ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦਾ ਸਨਮਾਨ ਕਰਦੇ ਹੋਏ।