
ਮਾਤਾ ਸਵਰਨ ਕੌਰ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ-ਸਵਰਨ ਕੌਰ, ਦੂਲੋ, ਗੈਰੀ ਬੜਿੰਗ, ਰਾਏ
ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਦੀ ਮਾਤਾ ਦੇ ਭੋਗ ਮੌਕੇ ਵੱਡੀ ਗਿਣਤੀ ‘ਚ ਲੋਕਾਂ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਸੁਖਵਿੰਦਰ ਕੌਰ ਗਹਿਲੌਤ ਦੀ ਮਾਤਾ ਸਵਰਨ ਕੌਰ ਦੇ ਸਰਧਾਂਜਲੀ ਸਮਾਗਮ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਨਾਮਵਰ ਸਖਸੀਅਤਾਂ ਨੇ ਸਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਸਵਰਨ ਕੌਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ, ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪ੍ਰੀਵਾਰ ਨਾਲ ਦੁਖ ਸਾਂਝਾ ਕਰਦੇ ਹੋਏ ਕਿਹਾ ਕਿ ਮਾਤਾ ਸਵਰਨ ਕੌਰ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿਤੇ ਜਿਸ ਸੱਦਕਾ ਅੱਜ ਉਹ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ। ਸਰਧਾਂਜਲੀ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਬਰ ਭਾਈ ਰਵਿੰਦਰ ਸਿੰਘ ਖਾਲਸਾ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਗੁਰਪ੍ਰੀਤ ਸਿੰਘ ਰਾਜੂ ਖੰਨਾ, ਆਪ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ਼ ਗਰਗ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਟਰਾਂਸਪੋਰਟ ਵਿੰਗ ਦੇ ਸੂਬਾ ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ, ਸਰਹਿੰਦ-ਫ਼ਤਹਿਗੜ੍ਹ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ, ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਘਾਨ ਦਰਸਨ ਸਿੰਘ ਚੀਮਾ, ਰਿਟ. ਤਹਿਸੀਲਦਾਰ ਜਸਪਾਲ ਸਿੰਘ, ਸਮਾਜ ਸੇਵੀ ਡਾ. ਕਰਨੈਲ ਸਿੰਘ, ਚੇੇਅਰਮੈਨ ਰਾਜਵੰਤ ਸਿੰਘ, ਚੇਅਰਮੈਨ ਗੁਰਮੇਲ ਸਿੰਘ ਘਰਾਚੋ, ਤ੍ਰਿਲੋਕ ਸਿੰਘ ਧੂਰੀ, ਡਾ. ਹਰਪਾਲ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਸਵਰਨ ਸਿੰਘ ਝੱਲੀਆਂ, ਗੁਰਮੀਤ ਸਿੰਘ ਰਾਮਗੜ੍ਹ, ਐਡਵੋਕੇਟ ਰਾਮ ਸਿੰਘ ਰੈਸਲ ਆਦਿ ਨੇ ਸਿਰਕਤ ਕੀਤੀ ਅਤੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਫ਼ੋਟੋ ਕੈਪਸਨ: ਮੁੱਖ ਮੰਤਰੀ ਦੀ ਮਾਤਾ ਸਵਰਨ ਕੌਰ ਅਤੇ ਸਾਬਕਾ ਲੋਕ ਸਭਾ ਮੈਬਰ ਸਮਸ਼ੇਰ ਸਿੰਘ ਦੂਲੋ ਸਾਬਕਾ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਨਾਲ ਦੁੱਖ ਸਾਂਝਾ ਕਰਦੇ ਹੋਏ।
ਫੋਟੋ ਕੈਪਸ਼ਨ: ਸਰਧਾਂਜਲੀ ਸਮਾਗਮ ਵਿਚ ਸਾਮਲ ਪਤਵੰਤੇ।