
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਟੈਕ ਫੈਸਟ ਦਾ ਸਫਲ ਆਯੋਜਨ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵੱਲੋਂ ਟੈਕ ਫੈਸਟ-2025 ਦਾ ਉਤਸ਼ਾਹ ਨਾਲ ਸਫ਼ਲ ਆਯੋਜਨ ਕੀਤਾ ਗਿਆ। ਈਵੈਂਟ ਦੇ ਕੁਆਰਡੀਨੇਟਰ ਡਾ. ਦੂਰਦਰਸ਼ੀ ਸਿੰਘ ਦੀ ਅਗਵਾਈ ਹੇਠ ਇਸ ਇਵੈਂਟ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਰੋਬੋ ਵਾਰ, ਤਕਨੀਕੀ ਪੇਪਰ ਪ੍ਰੇਜ਼ੇਂਟੇਸ਼ਨ, ਪ੍ਰੋਜੈਕਟ ਪ੍ਰਦਰਸ਼ਨੀ, ਪੋਸਟਰ ਪ੍ਰਦਰਸ਼ਨੀ, ਕਵਿਜ਼, ਟ੍ਰਿੱਕੀ ਸਰਕਿਟ, ਆਈਡੀਆਥਾਨ, ਮੈਡ ਐਡ ਤੇ ਫੋਟੋਗ੍ਰਾਫੀ ਪ੍ਰਦਰਸ਼ਨੀ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਿਪਟੀ ਕਮਿਸਨਰ ਡਾ. ਸੋਨਾ ਥਿੰਦ ਅਤੇ ਕਾਲਜ ਮੈਨੇਜਮੈਟ ਟਰੱਸਟੀ ਜਗਦੀਪ ਸਿੰਘ ਚੀਮਾ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ। ਡਾ. ਥਿੰਦ ਨੇ ਕਾਲਜ ਵੱਲੋਂ ਵਿਦਿਆਰਥੀਆਂ ਵਿੱਚ ਅਨੁਸੰਧਾਨ ਤੇ ਨਵਾਪਣ ਦੀ ਸੋਚ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਕੋਵਿਡ-19 ਦੌਰਾਨ ਤਕਨਾਲੋਜੀ ਦੀ ਮਹੱਤਵਪੂਰਨ ਭੂਮਿਕਾ ਬਾਰੇ ਸਲਾਘਾ ਕੀਤੀ। ਉਨ੍ਹਾਂ ਡਿਜੀਟਲ ਤਕਨਾਲੋਜੀ ਦੇ ਗਲਤ ਉਪਯੋਗ ਸੰਬੰਧੀ ਚੇਤਾਵਨੀ ਦਿੰਦੇ ਹੋਏ ਇਸਦੇ ਜਿੰਮੇਵਾਰ ਅਤੇ ਨੈਤਿਕ ਵਰਤੋਂ ਦੀ ਲੋੜ ਉਤੇ ਜ਼ੋਰ ਦਿੱਤਾ। ਸ੍ਰੀ ਚੀਮਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਇਹ ਟੈਕਨੀਕਲ ਫੈਸਟ ਵਿਦਿਆਰਥੀਆਂ ਦੀ ਤਕਨੀਕੀ ਯੋਗਤਾ ਨਿੱਖਾਰਨ, ਨਵੀਂ ਸੋਚ ਪੈਦਾ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਹੋਣ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਹਨ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਮੁਬਾਰਕਵਾਦ ਦਿੰਦੇ ਹੋਏ ਆਖਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਧਾਂਤਿਕ ਗਿਆਨ ਤੇ ਵਿਵਹਾਰਕ ਤਜਰਬੇ ਵਿਚਕਾਰ ਦੂਰੀ ਘਟਾਉਣ ਅਤੇ ਬਹੁਪੱਖੀ ਵਿਕਾਸ ਵਿੱਚ ਮਦਦ ਕਰਦੇ ਹਨ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਡਾ. ਸੰਜੀਵ ਕੁਮਾਰ ਸ਼ਰਮਾ ਅਤੇ ਡਾ. ਸੰਜੀਵ ਭੰਡਾਰੀ ਵੱਲੋਂ ਲਿਖੀ ‘ਮਕੈਨੀਕਲ ਵਾਇਬਰਰੇਸ਼ਨ’ ਵੀ ਜਾਰੀ ਕੀਤੀ ਗਈ ਜੋਂ ਮੈਕੈਨਿਕਲ ਇੰਜੀਨੀਅਰਿੰਗ ਵਿਦਿਆਰਥੀਆਂ ਅਤੇ ਖੋਜਕਾਰਾਂ ਲਈ ਇੱਕ ਮਹੱਤਵਪੂਰਨ ਅਕਾਦਮਿਕ ਸਰੋਤ ਸਾਬਤ ਹੋਵੇਗੀ। ਬਾਅਦ ਵਿਚ ਜੇਤੂ ਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।
ਫੋਟੋ ਕੈਪਸ਼ਨ: ਜੇਤੂ ਵਿਦਿਆਰਥੀ ਡਿਪਟੀ ਕਮਿਸਨਰ ਡਾ.ਸੋਨਾ ਥਿੰਦ ਅਤੇ ਜਗਦੀਪ ਸਿੰਘ ਚੀਮਾ ਤੋਂ ਸਨਮਾਨ ਹਾਸਲ ਕਰਦੇ ਹੋਏ।