ਰਾਣਾ ਹਸਪਤਾਲ ’ਚ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਈ ਹੋਲੀ
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਰੰਗਾਂ ਦੇ ਤਿਉਹਾਰ ਹੋਲੀ ਦੇ ਸ਼ੁਭ ਮੌਕੇ ‘ਤੇ ਰਾਣਾ ਹਸਪਤਾਲ ਸਰਹਿੰਦ ਵਿੱਚ ਸਟਾਫ ਮੈਂਬਰਾਂ ਅਤੇ ਮਰੀਜ਼ਾਂ ਨੇ ਰੱਲ ਕੇ ਖੁਸ਼ੀ ਅਤੇ ਉਤਸ਼ਾਹ ਨਾਲ ਹੋਲੀ ਮਨਾਈ। ਸਭ ਨੇ ਇੱਕ-ਦੂਜੇ ਨਾਲ ਰੰਗ ਖੇਡੇ ਅਤੇ ਹਸਪਤਾਲ ਵਿੱਚ ਖੁਸ਼ਹਾਲੀ ਦਾ ਮਾਹੌਲ ਬਣਾਇਆ। ਹਸਪਤਾਲ ਦੇ ਐਮਡੀ ਡਾ. ਹਿਤੇਂਦਰ ਸੂਰੀ ਅਤੇ ਡਾ. ਦੀਪੀਕਾ ਸੂਰੀ ਨੇ ਇਸ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਏਕਤਾ ਅਤੇ ਖੁਸ਼ੀ ਨੂੰ ਉਜਾਗਰ ਕਰਦਾ ਹੈ। ਤਿਉਹਾਰ ਦੀ ਮਿੱਠਾਸ ਵਧਾਉਣ ਲਈ ਸਭ ਨੂੰ ਰਵਾਇਤੀ ਮਿੱਠਾਈ ‘ਗੁਜੀਆ’ ਵੀ ਵੰਡੀਆਂ ਗਈਆਂ। ਇਹ ਜਸ਼ਨ ਹਸਪਤਾਲ ਵਿਚ ਇੱਕਤਾ ਅਤੇ ਸਕਰਾਤਮਕਤਾ ਦਾ ਸੁਨੇਹਾ ਲੈ ਕੇ ਆਇਆ, ਜਿਸ ਨਾਲ ਮਰੀਜ਼ਾਂ ਨੂੰ ਵੀ ਖੁਸ਼ੀ ਮਨਾਉਣ ਦਾ ਮੌਕਾ ਮਿਲਿਆ। ਰਾਣਾ ਹਸਪਤਾਲ ਆਪਣੇ ਰਵਾਇਤੀ ਤਰੀਕੇ ਨਾਲ ਸਭ ਸੱਭਿਆਚਾਰਕ ਤਿਉਹਾਰਾਂ ਨੂੰ ਖੁਸ਼ਹਾਲੀ ਅਤੇ ਸਾਂਝ-ਸੌਹਰਦ ਨਾਲ ਮਨਾਉਣ ਲਈ ਪ੍ਰਤਿਬੱਧ ਹੈ।
ਫੋਟੋ ਕੈਪਸ਼ਨ: ਹਸਪਤਾਲ ਦੇ ਐਮਡੀ, ਸਟਾਫ਼ ਅਤੇ ਮਰੀਜ਼ ਹੌਲੀ ਮਨਾਉਂਦੇ ਹੋਏ।
ਫ਼ੋਟੋ ਕੈਪਸਨ: ਸਟਾਫ਼ ਮੈਬਰ ਅਤੇ ਮਰੀਜ਼ ਹੌਲੀ ਉਤਸਵ ਮਨਾਉਂਦੇ ਹੋਏ।
