
*ਸਕੂਲ ਆਫ਼ ਐਮੀਨੈਂਸ ਅਮਲੋਹ ਨੂੰ ਮਿਲਿਆ ‘ਉੱਤਮ ਸਕੂਲ ਐਵਾਰਡ’*
*ਅਮਲੋਹ,(ਅਜੇ ਕੁਮਾਰ)*
ਸਕੂਲ ਆਫ਼ ਐਮੀਨੈਂਸ ਅਮਲੋਹ ਨੇ ਇਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਵੱਲੋਂ ਸਾਲ 2024-25 ਲਈ ‘ਉੱਤਮ ਸਕੂਲ ਐਵਾਰਡ’ ਜਿੱਤ ਕੇ ਇਤਿਹਾਸ ਰਚਿਆ ਹੈ। ਇਹ ਸਨਮਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਅਨਿੰਦਿਤਾ ਮਿੱਤਰਾ ਨੇ ਪੰਜਾਬ ਮਿਊਂਸਪਲ ਭਵਨ, ਸੈਕਟਰ 351, ਚੰਡੀਗੜ੍ਹ ਵਿੱਚ ਵਿਸ਼ੇਸ਼ ਸਮਾਰੋਹ ਦੌਰਾਨ ਦਿੱਤਾ, ਇਸ ਦੌਰਾਨ 10 ਲੱਖ ਰੁਪਏ ਦੀ ਰਾਸ਼ੀ ਸਕੂਲ ਨੂੰ ਦਿਤੀ ਗਈ। ਇਹ ਉਪਲਬਧੀ ਸਕੂਲ ਦੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਦੂਰਅੰਦੇਸ਼ੀ, ਸਹੀ ਦਿਸ਼ਾ ਨਿਰਦੇਸ਼ ਅਤੇ ਲੀਡਰਸ਼ਿਪ ਦਾ ਨਤੀਜਾ ਹੈ। ਇਸ ਅਵਾਰਡ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੁਸ਼ੀਲ ਨਾਥ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੀਦਾਰ ਸਿੰਘ ਮਾਂਗਟ ਨੇ ਵੀ ਸਕੂਲ ਦੀ ਇਸ ਵੱਡੀ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ ਅਤੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲ ਮੈਨਜਮੈਂਟ ਕਮੇਟੀ ਦੀ ਮੇਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਡੀਪੀਈ ਦਵਿੰਦਰ ਸਿੰਘ ਰਹਿਲ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਉਪਲਬਧੀ ਬਾਰੇ ਦੱਸਿਆ। ਵਰਨਣਯੋਗ ਹੈ ਕਿ ਇਹ ਸਕੂਲ 10ਵੀਂ ਅਤੇ 12ਵੀਂ ਦੇ ਬੋਰਡ ਪ੍ਰੀਖਿਆਵਾਂ ਵਿੱਚ ਮੈਰਿਟਾਂ ਹਾਸਿਲ ਕਰਨ ਲਈ ਮਸ਼ਹੂਰ ਹੈ। ਸਕੂਲ ਸਟੇਜ਼ ਤੋਂ ਲੈਕਚਰਾਰ ਫਿਜਿਕਲ ਬੀਰਪਾਲ ਸਿੰਘ ਨੇ ਪ੍ਰਿੰਸੀਪਲ ਇਕਬਾਲ ਸਿੰਘ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਲਈ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਇਹ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਆਫ਼ ਐਮੀਨੈਂਸ ਨੂੰ ਪੰਜਾਬ ਸਰਕਾਰ ਵੱਲੋਂ ਉੱਤਮ ਸਕੂਲ ਵੱਜੋਂ ਚੁਣਿਆ ਹੈ। ਉਨ੍ਹਾਂ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਸਾਨਦਾਰ ਪ੍ਰਾਪਤੀਆਂ ਬਾਰੇ ਵੀ ਦਸਿਆ ਅਤੇ ਸਮੁੱਚੇ ਸਟਾਫ਼ ਅਤੇ ਉਚਅਧਿਕਾਰੀਆਂ ਵਲੋਂ ਦਿਤੇ ਜਾ ਰਹੇ ਸਹਿਯੋਗ ਦੀ ਸਲਾਘਾ ਕੀਤੀ।
*ਫ਼ੋਟੋ ਕੈਪਸਨ: ਸਕੂਲ ਪ੍ਰਿੰਸੀਪਲ ਇਕਬਾਲ ਸਿੰਘ ਅਤੇ ਹੋਰ ਸਕੂਲ ਕੰਪਲੈਕਸ ਵਿਚ ਅਸੈਬਲੀ ਮੌਕੇ ਮਿਲਿਆ ਸਨਮਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕਰਦੇ ਹੋਏ।*