*ਟੈਕਸੀ ਯੂਨੀਅਨ ਦੇ ਸਮਾਗਮ ‘ਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕੀਤੀ ਸਿਰਕਤ*
*ਅਮਲੋਹ,(ਅਜੇ ਕੁਮਾਰ)*
ਅਮਲੋਹ ਦੇ ਮੰਡੀਗੋਬਿੰਦਗੜ੍ਹ ਚੋਕ ਵਿਚ ਸ਼੍ਰੀ ਗੁਰੂ ਨਾਨਕ ਟੈਕਸੀ ਯੂਨੀਅਨ ਅਮਲੋਹ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਖੇੜੇ ਦੀ ਸੁੱਖ ਸ਼ਾਂਤੀ ਲਈ 11ਵਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਭੋਗ ਪਾਏ ਗਏ, ਜਿਸ ਉਪਰੰਤ ਵਿਸ਼ਾਲ ਲੰਗਰ ਲਗਾਇਆ ਗਿਆ। ਸਮਾਗਮ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਕੁਲਵਿੰਦਰ ਸਿੰਘ, ਬਲਾਕ ਸੰਮਤੀ ਮੈਬਰ ਬਲਵੀਰ ਸਿੰਘ ਮਿੰਟੂ ਅਤੇ ਡਾ.ਹਰਿੰਦਰ ਸਿੰਘ ਸਾਹੀ ਆਦਿ ਨੇ ਸਿਰਕਤ ਕੀਤੀ। ਉਨ੍ਹਾਂ ਹਰ ਸਾਲ ਕੀਤੇ ਜਾਦੇ ਇਸ ਕਾਰਜ਼ ਦੀ ਸਲਾਘਾ ਕੀਤੀ। ਇਸ ਮੌਕੇ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਲਜ਼ਾਰ ਸਿੰਘ, ਰਜਿੰਦਰ ਸਿੰਘ ਧੀਮਾਨ, ਵਰਿੰਦਰ ਸਿੰਘ ਰਾਣਾ ਨੇ ਸ੍ਰੀ ਰਣਦੀਪ ਸਿੰਘ ਨਾਭਾ ਦਾ ਸਿਰਪਾਓ ਨਾਲ ਸਨਮਾਨ ਵੀ ਕੀਤਾ। ਸਮਾਗਮ ਵਿਚ ਮਨਮੋਹਨ ਸਿੰਘ, ਗਾਬਾ ਜੰਜੂਆ, ਜਗਦੀਪ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਮੌਜੁਦ ਸਨ।
*ਫੋਟੋ ਕੈਪਸ਼ਨ: ਟੈਕਸੀ ਯੂਨੀਅਨ ਦੇ ਅਹੁੱਦੇਦਾਰ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦਾ ਸਨਮਾਨ ਕਰਦੇ ਹੋਏ।*