
*ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਚੀਮਾ ਦਾ ਵਧੀਆ ਕਾਰਗੁਜ਼ਾਰੀ ਬਦਲੇ ਕੀਤਾ ਸਨਮਾਨ*
*ਨੰਬਰਦਾਰ ਰਛਪਾਲ ਸਿੰਘ ਅਤੇ ਨੰਬਰਦਾਰ ਪਰਮਿੰਦਰ ਸਿੰਘ ਸੰਧੂ ਬਣੇ ਸੁਪਰ ਕਮੇਟੀ ਦੇ ਮੈਬਰ*
*ਅਮਲੋਹ,(ਅਜੇ ਕੁਮਾਰ)*
ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਅਮਲੋਹ ਦੇ ਸਾਬਕਾ ਪ੍ਰਧਾਨ ਦਰਸਨ ਸਿੰਘ ਚੀਮਾ ਵਲੋਂ ਗੁਰੂ ਘਰ ਵਿਚ ਬਤੌਰ ਪ੍ਰਧਾਨ ਕਰੀਬ 10 ਸਾਲ ਸਾਨਦਾਰ ਸੇਵਾ ਨਿਭਾਉਂਣ ਬਦਲੇ ਗੁਰਦੁਆਰਾ ਸਾਹਿਬ ਵਿਚ ਅੱਜ ਸੁਪਰ ਕਮੇਟੀ ਅਤੇ ਨਵੀ ਕਮੇਟੀ ਨੇ ਸਨਮਾਨ ਕੀਤਾ। ਇਸ ਮੌਕੇ ਸੁਪਰ ਕਮੇਟੀ ਮੈਬਰ ਐਡਵੋਕੇਟ ਤੇਜਵੰਤ ਸਿੰਘ ਐਡਵੋਕੇਟ ਅਤੇ. ਹਰਦੇਵ ਸਿੰਘ ਜੱਸੜ ਨੇ ਸੁਪਰ ਕਮੇਟੀ ਦੇ ਦੋ ਨਵੇ ਮੈਂਬਰਾ ਦਾ ਵੀ ਐਲਾਨ ਕੀਤਾ ਜਿਨ੍ਹਾਂ ਵਿਚ ਨੰਬਰਦਾਰ ਰਛਪਾਲ ਸਿੰਘ ਅਤੇ ਨੰਬਰਦਾਰ ਪਰਮਿੰਦਰ ਸਿੰਘ ਸੰਧੂ ਸਾਮਲ ਸਨ। ਸਮਾਗਮ ਮੌਕੇ ਮੈਂਬਰ ਹਰਨੇਕ ਸਿੰਘ ਪਾਲੀਆ, ਬਲਦੇਵ ਸਿੰਘ, ਜਗਤਾਰ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਅਸੋਕ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਸ੍ਰੀ ਚੀਮਾ ਨੇ ਕਿਹਾ ਕਿ ਉਸ ਨੂੰ ਇਹ ਸੇਵਾ ਸੰਗਤ ਨੇ 2014 ਵਿਚ ਸੌਪੀ ਸੀ, ਵਾਹਿਗੁਰੂ ਨੇ ਬਹੁਤ ਸੇਵਾ ਕਰਵਾਈ ਜਿਸ ਦੌਰਾਨ ਦਰਸ਼ਨੀ ਡਿਊਢੀ, ਦਰਬਾਰ ਸਾਹਿਬ ਮੈਟ, ਬੇਸਮੈਟ ਦਾ ਟਫਨ ਸੀਸਾ, ਬਾਹਰਲਾ ਫਰਸ਼, ਗ੍ਰੰਥੀ ਸਿੰਘ ਦੀ ਰਿਹਾਇਸ਼, ਪਾਲਕੀ ਗੱਡੀ, ਪਾਲਕੀ ਸਾਹਿਬ ਵਾਲਾ ਕਮਰਾ, ਸੋਲਰ ਪਲਾਂਟ 30 ਕੇਡਬਲਯੂ, ਜਨਰੇਟਰ 63 ਕੇਡਬਲਯੂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ, ਜਨ ਅੋਸ਼ਦੀ ਦਵਾਖਾਨਾ ਲੈਬ, ਖੰਨਾ ਰੋਡ ਮਾਰਕੀਟ, 26 ਸ਼ੋਅ ਰੂਮ, ਲੰਗਰ ਵਾਲਾ ਬਰਾਂਡਾ, ਬਰੀਮੇ ਵਾਲੀ ਮਾਰਕੀਟ, ਅੰਮ੍ਰਿਤ ਸੰਚਾਰ 5 ਵਾਰ, ਗੁਰਦੁਆਰਾ ਸਾਹਿਬ ਵਾਧੂ ਮੰਡੀ ਵਾਲਾ, ਅਮਲੋਹ ਦੇ ਸਾਰੇ ਸਕੂਲਾਂ ਦੀ ਮਦਦ, ਲੜਕਿਆਂ ਦੇ ਸਕੂਲ ਵਿਚ ਜਨਰੇਟਰ, ਲੜਕੀਆਂ ਦੇ ਸਕੂਲ ਵਿਚ ਵਾਟਰ ਕੂਲਰ, ਲੋੜਵੰਦ ਬੱਚਿਆਂ ਦੀਆਂ ਫ਼ੀਸਾ, ਵਿਧਵਾ ਔਰਤਾਂ ਦੇ ਘਰ ਬਣਾ ਕੇ ਦਿਤੇ ਅਤੇ ਲੋੜਵੰਦਾਂ ਦੀ ਮਦਦ ਕੀਤੀ ਗਈ। ਸ੍ਰੀ ਚੀਮਾ ਨੇ ਸੰਗਤ ਵਲੋਂ ਦਿਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਉਸ ਦੀ ਕਾਰਗੁਜ਼ਾਰੀ ਦੀ ਸਲਾਘਾ ਕਰਦਿਆ ਜਿਥੇ ਸ੍ਰੀ ਚੀਮਾ ਦਾ ਸਨਮਾਨ ਕੀਤਾ ਉਥੇ ਨਵੇਂ ਮੈਬਰਾਂ ਦਾ ਵੀ ਸਨਮਾਨ ਕੀਤਾ।
*ਫ਼ੋਟੋ ਕੈਪਸਨ: ਗੁਰਦੁਆਰਾ ਸਾਹਿਬ ਦੇ ਅਹੁੱਦੇਦਾਰ ਸਾਬਕਾ ਪ੍ਰਧਾਨ ਦਰਸਨ ਸਿੰਘ ਚੀਮਾ ਅਤੇ ਦੋ ਨਵੇ ਬਣੇ ਸੁਪਰ ਕਮੇਟੀ ਮੈਬਰਾਂ ਦਾ ਸਨਮਾਨ ਕਰਦੇ ਹੋਏ।*