
- *ਆਯੁਸ਼ਮਾਨ ਕਾਰਡ ਨਾਲ ਜਿਲੇ ਦੇ 7 ਸਰਕਾਰੀ ਤੇ 7 ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤਾ ਜਾਂਦਾ ਮੁਫਤ ਇਲਾਜ-ਡਾ. ਸਰਿਤਾ*
*ਕਿਹਾ: ਆਯੁਸ਼ਮਾਨ ਕਾਰਡ ਧਾਰਕ ਕਿਸੇ ਵੀ ਵਿਅਕਤੀ ਨੂੰ ਇਲਾਜ ਲਈ ਨਹੀਂ ਕੀਤੀ ਜਾਂਦੀ ਨਾਂਹ*
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਜਿੱਥੇ ਜਿਲੇ ਵਿੱਚ ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ ਉਥੇ ਮੁਫਤ ਇਲਾਜ ਵਾਸਤੇ ਆਯੁਸ਼ਮਾਨ ਸਿਹਤ ਬੀਮਾ ਕਾਰਡ ਵੀ ਜਾਰੀ ਕੀਤਾ ਗਿਆ ਹੈ ਜਿਸ ਨਾਲ ਜਿਲੇ ਦੇ 7 ਸਰਕਾਰੀ ਅਤੇ 7 ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਰਿਤਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਕਾਰਡ ਨਾਲ 1396 ਅਜਿਹੀਆਂ ਬਿਮਾਰੀਆਂ ਹਨ ਜਿਨਾਂ ਦਾ ਮੁਫਤ ਇਲਾਜ ਹੁੰਦਾ ਹੈ ਅਤੇ ਕਾਰਡ ਧਾਰਕ ਕਿਸੇ ਵੀ ਸਰਕਾਰੀ ਜਾਂ ਇਮਪੈਨਲਡ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਕਾਰਡ ਦਿਖਾ ਕੇ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਕਾਰਡ ਹੁਣ 70 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦੇ ਵੀ ਬਣਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਕਾਰਡ ਨਾਲ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ, ਸਬ ਡਿਵੀਜ਼ਨ ਹਸਪਤਾਲ ਮੰਡੀ ਗੋਬਿੰਦਗੜ, ਸੀਐਚਸੀ ਬੱਸੀ ਪਠਾਣਾ, ਸੀਐਚਸੀ ਅਮਲੋਹ, ਸੀਐਚਸੀ ਖਮਾਣੋ ਅਤੇ ਸੀਐਚਸੀ ਖੇੜਾ, ਇਮਪੈਨਡ ਪ੍ਰਾਈਵੇਟ ਹਸਪਤਾਲਾਂ ਵਿੱਚ ਮੰਡੀ ਗੋਬਿੰਦਗੜ੍ਹ ਦੇ ਰਿਮਟ ਮੈਡੀਕਲ ਕਾਲਜ਼ ਅਤੇ ਹਸਪਤਾਲ, ਗੁਰੂ ਅਮਰਦਾਸ ਸੁਪਰ ਸਪੈਸ਼ਲਿਟੀ ਹਸਪਤਾਲ, ਇੰਡਸ ਹਸਪਤਾਲ ਫਤਹਿਗੜ੍ਹ ਸਾਹਿਬ, ਲਾਈਫ ਕੇਅਰ ਹਸਪਤਾਲ ਖਮਾਣੋ, ਮਹੇਸ਼ ਹਸਪਤਾਲ, ਰਾਮ ਹਸਪਤਾਲ ਖਮਾਣੋ ਅਤੇ ਰਾਣਾ ਕਲੀਨਿਕ ਅਤੇ ਹਸਪਤਾਲ ਖਮਾਣੋ ਵਿਖੇ ਇਲਾਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਲਾਭਪਾਤਰੀ ਨੂੰ ਕੋਈ ਵੀ ਹਸਪਤਾਲ ਇਲਾਜ ਤੋਂ ਇਨਕਾਰ ਨਹੀਂ ਕਰਸਰਿਤ
*ਫੋਟੋ ਕੈਪਸ਼ਨ: ਡਾਕਟਰ ਸਰਿਤਾ।*