
ਪੰਜਾਬ ਪੁਲਿਸ ਅਮਲੋਹ ਨੇ ਨਾਬਾਲਗ ਲੜਕੀ ਨੂੰ ਲੱਭ ਕੇ ਵਾਰਸਾ ਦੇ ਹਵਾਲੇ ਕੀਤਾ
ਅਮਲੋਹ (ਅਜੇ ਕੁਮਾਰ)
ਅਮਲੋਹ ਖੰਨਾ ਰੋਡ ਕ੍ਰਿਸ਼ਨਾ ਕਲੋਨੀ ਦੇ ਵਾਸੀ ਪੂਰਨ ਦਾਸ ਨੇ ਥਾਣਾ ਅਮਲੋਹ ਆ ਕੇ ਆਪਣੀ ਲੜਕੀ ਸਪਨਾ ਕੁਮਾਰੀ ਜਿਸ ਦੀ ਉਮਰ 14 ਸਾਲ ਹੈ ਜੋ ਕਿ ਦਸਵੀਂ ਦੇ ਪੇਪਰ ਦਿੱਤੇ ਹੋਏ ਹਨ ਘਰ ਵਿੱਚ ਨਾਰਾਜ਼ ਹੋ ਕੇ ਆਪਣਾ ਆਧਾਰ ਕਾਰਡ ਤੇ ਜਰੂਰੀ ਸਮਾਨ ਲੈ ਕੇ ਕਿਧਰੇ ਚਲੀ ਗਈ ਹੈ, ਦੀ ਸੂਚਨਾ ਦਿੱਤੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਰਣਜੀਤ ਸਿੰਘ ਸਹਾਇਕ ਥਾਣੇਦਾਰ ਜਸਵੀਰ ਸਿੰਘ ਮਹਿਲਾ ਥਾਣੇਦਾਰ ਲਵਲੀਨ ਕੌਰ ਨੇ ਕਾਰਵਾਈ ਕਰਦੇ ਹੋਏ ਸਪਨਾ ਕੁਮਾਰੀ ਨੂੰ ਰਾਜਪੁਰਾ ਬੱਸ ਵਿੱਚੋਂ ਤਿੰਨ ਘੰਟੇ ਵਿੱਚ ਬਰਾਮਦ ਕਰਕੇ ਨਾਬਾਲਗ ਲੜਕੀ ਸਪਨਾ ਨੂੰ ਮਾਤਾ ਪਿਤਾ ਦੇ ਹਵਾਲੇ ਕੀਤਾ। ਨਾਬਾਲਗ ਲੜਕੀ ਸਪਨਾ ਨੇ ਦੱਸਿਆ ਕਿ ਉਹ ਘਰ ਵਿੱਚ ਮਾਤਾ ਨਾਲ ਨਾਰਾਜ਼ ਹੋ ਕੇ ਉੱਤਰ ਪ੍ਰਦੇਸ਼ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ। ਲੜਕੀ ਦੇ ਮਾਤਾ ਪਿਤਾ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ।
ਫੋਟੋਕੈਪਸ਼ਨ :ਅਮਲੋਹ ਪੁਲਿਸ ਤੇ ਲੜਕੀ ਤੇ ਲੜਕੀ ਦੇ ਮਾਤਾ ਪਿਤਾ