ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ‘ਤੇ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਪਟਿਆਲਾ ਅਤੇ ਮੋਹਾਲੀ ਜ਼ੋਨ ਦੇ ਆਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿਚ ਸੂਬੇ ਦੇ ਜਿਲ੍ਹਾ ਅਤੇ ਵਿਧਾਨ ਸਭਾਵਾਂ ਦੇ ਪ੍ਰਧਾਨਾਂ ਨੇ ਸਿਰਕਤ ਕੀਤੀ। ਉਨ੍ਹਾਂ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ‘ਤੇ ਫਗਵਾੜੇ ਦੀ ਧਰਤੀ ਤੋਂ ਸ਼ੁਰੂ ਕੀਤੀ ‘ਪੰਜਾਬ ਸੰਭਾਲੋ ਲਹਿਰ’ ਨੂੰ ਜਨ-ਜਨ ਅਤੇ ਘਰ-ਘਰ ਤਕ ਪਹੁੰਚਾਉਣ ਦਾ ਸੁਨੇਹਾ ਦਿੱਤਾ। ਸ੍ਰੀ ਕਰੀਮਪੁਰੀ ਨੇ ਪੰਜਾਬੀਆਂ ਨੂੰ ਜਾਤ-ਪਾਤ ਅਤੇ ਧਰਮਾ ਤੋਂ ਉਪਰ ਉਠ ਕੇ ਇਕਠੇ ਹੋ ਕੇ ਨਸ਼ਿਆਂ ਅਤੇ ਗੈਗਸਟਰਾਂ ਖਿਲਾਫ਼ ਲਾਮਬੰਦ ਹੋਣ ਅਤੇ ਬੱਚਿਆਂ ਨੂੰ ਉਚੇਰੀ ਸਿਖਿਆ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਾਂਗਰਸ-ਭਾਜਪਾ, ਆਪ ਅਤੇ ਅਕਾਲੀ ਦਲ ਦੀ ਕਹਿਣੀ ‘ਤੇ ਕਥਨੀ ‘ਚ ਫ਼ਰਕ ਦੀ ਗੱਲ ਕਰਦਿਆ ਕਿਹਾ ਇਨ੍ਹਾਂ ਨੇ ਝੂਠੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿਤਾ। ਉਨ੍ਹਾਂ ਦੇਸ਼ ਅਤੇ ਪੰਜਾਬ ਦੀ ਅਮਨ ਸ਼ਾਤੀ, ਤਰੱਕੀ,ਭਾਈਚਾਰਕ ਸਾਂਝ, ਨਸ਼ਿਆਂ ਦੇ ਖਾਤਮੇ ਆਦਿ ਲਈ ਬਸਪਾ ਨੂੰ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਸੰਭਾਲੋ ਲਹਿਰ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਜਰਨੈਲ ਸਿੰਘ ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ ਵੱਲੋਂ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ‘ਚ ਸਮੂਲੀਅਤ ਕੀਤੀ ਹੈ। ਉਨ੍ਹਾਂ ਡਾ. ਸੰਦੀਪ ਕੌਰ ਅਸਿਸਟੈਂਟ ਡਾਇਰੈਕਟਰ ਫੋਰੇਂਸਿਕ ਸਾਇੰਸ ਮੋਹਾਲੀ ਨੂੰ ਇਕ ਵਿਅਕਤੀ ਦੀ ਰਿਪੋਰਟ ਬਦਲਣ ਲਈ ਕਥਿਤ ਦਬਾਅ ਬਨਾਉਂਣ ਦੀ ਸਖਤ ਨਿੰਦਾ ਕਰਦੇ ਹੋਏ ਰੋਸ ਵਜੋਂ 25 ਨੂੰੰ ਡਿਪਟੀ ਕਮਿਸ਼ਨਰ ਮੋਹਾਲੀ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਦੇ ਇੰਚਾਰਜ਼ ਅਜੀਤ ਸਿੰਘ ਭੈਣੀ, ਜੋਨਾਂ ਦੇ ਇੰਚਾਰਜ਼ ਕੁਲਵੰਤ ਸਿੰਘ ਮਹਿਤੋ, ਜਗਜੀਤ ਸਿੰਘ ਛੜਬੜ, ਅਮਰਜੀਤ ਸਿੰਘ ਝਲੂਰ, ਹਰਭਜਨ ਸਿੰਘ ਬਜਹੇੜੀ, ਗੁਰਮਤਿ ਸਿੰਘ ਚੋਬਦਾਰਾਂ, ਬਲਦੇਵ ਸਿੰਘ ਮਹਿਰਾ, ਚਮਕੌਰ ਸਿੰਘ ਵੀਰ, ਜੋਗਾ ਸਿੰਘ ਪਨਾਉਂਦੀਆ, ਜਿਲ੍ਹਾ ਪ੍ਰਧਾਨ ਮੇਜਰ ਸਿੰਘ ਪਟਿਆਲਾ, ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਬਰਵਾਲੀ ਲੈਕ ਨਾਹਰ ਸਿੰਘ ਫਤਹਿਗੜ੍ਹ ਸਾਹਿਬ, ਹਰਭਜਨ ਦੁਲਵਾਂ, ਜਗਤਾਰ ਸਿੰਘ , ਸਤਿਗੁਰ ਸਿੰਘ ਜੋੜੀਆ ਜਿਲ੍ਹਾ ਪ੍ਰਧਾਨ ਸੰਗਰੂਰ, ਕੁਲਦੀਪ ਸਿੰਘ ਜਿਲ੍ਹਾ ਪ੍ਰਧਾਨ ਰੋਪੜ, ਹਰਦਾਸ ਸਿੰਘ ਚਾਪੜਾ ਜਿਲ੍ਹਾ ਪ੍ਰਧਾਨ ਮੋਹਾਲੀ, ਸਰਬਜੀਤ ਸਿੰਘ ਖੇੜੀ ਜਿਲ੍ਹਾ ਪ੍ਰਧਾਨ ਬਰਨਾਲਾ,ਕੁਲਵੰਤ ਸਿੰਘ ਪਾਂਧੀ, ਏ ਐਨ ਸਿੰਘ , ਲਖਵੀਰ ਸਿੰਘ ਰਾਜਾ, ਡਾਕਟਰ ਰਾਮ ਚੰਦ, ਰਾਜਿੰਦਰ ਸਿੰਘ ਚਾਪੜਾ, ਸਰਦਾਰਾ ਸਿੰਘ ਨਬੀਪੁਰ, ਕੁਲਵੰਤ ਸਿੰਘ ਜੇਈ ਖਮਾਣੋਂ, ਕ੍ਰਿਸ਼ਨ ਸਿੰਘ ਬਧੌਛੀ, ਪਾਲ ਸਿੰਘ ਨਲੀਨੀ, ਮਾਸਟਰ ਮੋਹਨ ਸਿੰਘ, ਦਲਵੀਰ ਸਿੰਘ ਮੰਡਿਆਲਾ, ਜਗਜੀਤ ਸਿੰਘ ਕਿਸ਼ਨਗੜ੍ਹ ਅਤੇ ਦਿਲਬਾਗ ਸਿੰਘ ਲੱਖਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ ਬਸਪਾ ਆਗੂ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।