
ਸਟੇਟ ਅਵਾਰਡੀ ਤੇਜਵੰਤ ਸਿੰਘ ਚੌਬਦਾਰਾਂ ਦੇ ਸੈਂਟਰ ਹੈਡ ਟੀਚਰ ਬਨਣ ‘ਤੇ ਸਮਾਗਮ ਕਰਵਾਇਆ
ਅਮਲੋਹ(ਅਜੇ ਕੁਮਾਰ)
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਪੂਰਗੜ ਵਿਖੇ ਸੈਂਟਰ ਹੈੱਡ ਟੀਚਰ ਅਨਿਲ ਬਾਂਸਲ ਦੀ ਅਗਵਾਈ ਹੇਠ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੈਂਟਰ ਹੈੱਡ ਟੀਚਰ ਬਣਨ ‘ਤੇ ਤੇਜਵੰਤ ਸਿੰਘ ਚੋਬਦਾਰਾਂ ਸਟੇਟ ਐਵਾਰਡੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਮਾਲੋਵਾਲ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਮਾਸਟਰ ਤੇਜਵੰਤ ਸਿੰਘ ਚੋਬਦਾਰਾਂ ਵੱਲੋਂ ਸੈਂਟਰ ਕਪੂਰਗੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾਲੋਵਾਲ ਵਿਖੇ 27 ਸਾਲ ਨਿਭਾਈਆਂ ਸੇਵਾਵਾ ਦਾ ਜ਼ਿਕਰ ਕਰਦਿਆਂ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਧੀਆ ਕਾਰਗੁਜ਼ਾਰੀ ਸੱਦਕਾ ਉਸ ਨੂੰ ਪੰਜਾਬ ਸਰਕਾਰ ਵਲੋਂ ‘ਸਟੇਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਉਹ ਮਾਲੋਵਾਲ ਵਿਖੇ ਹੈੱਡ ਟੀਚਰ ਪ੍ਰਮੋਟ ਹੋਏ ਅਤੇ ਹੁਣ ਸੈਂਟਰ ਹੈੱਡ ਟੀਚਰ ਵਜੋਂ ਸੰਘੋਲ (ਲੜਕੇ) ਵਿਖੇ ਸੇਵਾ ਨਿਭਾ ਰਹੇ ਹਨ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਜੋਸ਼ੀਲ ਤਿਵਾੜੀ, ਈਟੀਟੀ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਮਾਲੋਵਾਲ, ਐਸਸੀਬੀਸੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਸੈਟਰ ਹੈਡ ਟੀਚਰ ਖਮਾਣੋ ਨਵਰੀਤ ਕੌਰ, ਗੁਰਜੰਟ ਸਿੰਘ ਬੁੱਗਾ ਕਲਾਂ, ਕਿਰਨਦੀਪ ਕੌਰ ਤੰਦਾ ਬੱਧਾ ਖੁਰਦ , ਕੁਲਜੀਤ ਕੌਰ ਭਰਪੂਰਗੜ, ਪਰਮਿੰਦਰ ਸਿੰਘ ਕਪੂਰਗੜ, ਸੋਹਣ ਸਿੰਘ ਬਰੀਮਾਂ, ਜਸਪ੍ਰੀਤ ਸਿੰਘ ਰਾਏਪੁਰ ਚੋਬਦਾਰਾਂ, ਕੁਲਵਿੰਦਰ ਸਿੰਘ ਮਾਲੋਵਾਲ, ਹਰਪ੍ਰੀਤ ਸਿੰਘ ਰਾਜੂ ਸਰਪੰਚ ਮਾਲੋਵਾਲ, ਅਜੀਤ ਸਿੰਘ ਅਰੋੜਾ ਉੱਚੀ ਰੁੜਕੀ, ਅਮਰੀਕ ਸਿੰਘ ਭਰਪੂਰਗੜ੍ਹ, ਬਲਵਿੰਦਰ ਸਿੰਘ ਸਰਪੰਚ ਭਰਪੂਰਗੜ੍ਹ, ਰਮਨਦੀਪ ਕੌਰ ਕਪੂਰਗੜ੍ਹ, ਹਰਦੀਪ ਕੌਰ ਕਪੂਰਗੜ੍ਹ, ਵੀਨਾ ਜੋਸ਼ੀ ਪਹੇੜੀ, ਰਛਪਾਲ ਸਿੰਘ ਪ੍ਰਥਮ, ਬਲਵੀਰ ਸਿੰਘ, ਪਰਮਜੀਤ ਸਿੰਘ, ਰਣਧੀਰ ਸਿੰਘ ਨੂਰਪੁਰਾ, ਗੁਰਵੀਰ ਸਿੰਘ ਫੈਜੁਲਾਪੁਰ, ਜਸਜੀਤ ਸਿੰਘ ਕੋਟਲੀ ਅਤੇ ਰਣਵੀਰ ਸਿੰਘ ਰਾਣਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਤੇਜਵੰਤ ਸਿੰਘ ਚੌਬਦਾਰਾ ਦਾ ਸਨਮਾਨ ਕਰਦੇ ਹੋਏ ਅਧਿਆਪਕ ਆਗੂ ਅਤੇ ਹੋਰ।