
ਸਾਬਕਾ ਵਿਧਾਇਕ ਨਾਗਰਾ ਦੀ ਅਗਵਾਈ ‘ਚ ਕੋਟਲਾ ਜੱਟਾ ਦੇ ਕਈ ਪ੍ਰੀਵਾਰ ਆਪ ਅਤੇ ਭਾਜਪਾ ਛੱਡ ਕੇ ਕਾਂਗਰਸ ‘ਚ ਸਾਮਲ
ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਤੋਂ ਹਰੇਕ ਵਰਗ ਦੁੱਖੀ: ਨਾਗਰਾ
ਫ਼ਤਹਿਗੜ੍ਹ ਸਾਹਿਬ( ਅਜੇ ਕੁਮਾਰ)
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਜੱਟਾ ’ਚ ਕਈ ਪਰਿਵਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਵਿਚ ਕੇਸਰ ਸਿੰਘ, ਮਨਪ੍ਰੀਤ ਸਿੰਘ ਮਨੀ ਪੰਚ, ਗੁਰਪ੍ਰੀਤ ਸਿੰਘ ਗੋਰਾ, ਜੋਗਾ ਸਿੰਘ, ਦੀਦਾਰ ਸਿੰਘ ਪੰਚ, ਭੀਮ ਸਿੰਘ ਪੰਚ, ਰੁਲਦਾ ਸਿੰਘ ਪੰਚ, ਨਿਰਮਲ ਸਿੰਘ, ਸੋਨੀ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ ਲੱਖਾਂ, ਗੁਰਮੀਤ ਸਿੰਘ, ਸਰਦਾਰਾ ਸਿੰਘ, ਦਲਵੀਰ ਸਿੰਘ, ਪ੍ਰਗਟ ਸਿੰਘ, ਰਾਮ ਸਰੂਪ, ਪਰੀ ਮਿਸਤਰੀ, ਹਰਪ੍ਰੀਤ ਸਿੰਘ, ਬਹਾਦਰ ਸਿੰਘ, ਸੰਤ ਸਿੰਘ, ਸਾਬਕਾ ਪੰਚ ਸੇਰ ਸਿੰਘ, ਮਨਪ੍ਰੀਤ ਸਿੰਘ, ਰਾਜੂ ਸਿੰਘ, ਹਰਬੰਸ ਸਿੰਘ, ਬਲਜਿੰਦਰ ਸਿੰਘ, ਰਾਣਾ ਸਿੰਘ, ਕਾਲਾ ਸਿੰਘ, ਗੁਰਜੰਟ ਸਿੰਘ,ਸੱਤੀ ਸਿੰਘ, ਲਵੀ ਸਿੰਘ, ਰਣਜੀਤ ਸਿੰਘ, ਲਾਡੀ ਸਿੰਘ, ਜੇਠੁ ਸਿੰਘ, ਧਰਮਨਜੋਤ ਸਿੰਘ, ਨਾਜਰ ਸਿੰਘ ਅਤੇ ਮੁਖਤਿਆਰ ਸਿੰਘ ਮੂਲੇਪੁਰ ਆਦਿ ਸਾਮਲ ਹਨ। ਸ੍ਰੀ ਨਾਗਰਾ ਨੇ ਇਨ੍ਹਾਂ ਦਾ ਸਵਾਗਤ ਕਰਦਿਆ ਕਿਹਾ ਕਿ ਆਪ ਸਰਕਾਰ ਨੇ ਝੂਠੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿਤਾ ਅਤੇ 3 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਵਾਹਦੇ ਪੂਰੇ ਨਹੀਂ ਕੀਤੇ ਜਦੋ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨਿਤੀਅ ਤੋ ਹਰ ਵਰਗ ਦੁੱਖੀ ਹੈ ਅਤੇ ਲੋਕ ਹੁਣ ਇਹ ਸਮਝ ਚੁੱਕੇ ਹਨ ਕਿ ਆਪ ਭਾਜਪਾ ਦੀ ‘ਬੀ’ ਟੀਮ ਹੈ ਜੋਂ ਉਸ ਦੇ ਇਸ਼ਾਰਿਆ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕੋ ਇੱਕ ਲੋਕ ਹਿਤੈਸ਼ੀ ਪਾਰਟੀ ਕਾਂਗਰਸ ਹੈ ਜੋ ਸਾਰੇ ਵਰਗਾਂ ਦਾ ਖਿਆਲ ਰੱਖਦੀ ਹੈ। ਉਨ੍ਹਾਂ ਸਾਮਲ ਹੋਣ ਵਾਲਿਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਬਲਾਕ ਕਾਂਗਰਸ ਸਰਹਿੰਦ ਦੇ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ, ਗੁਰਲਾਲ ਸਿੰਘ ਲਾਲੀ, ਜਸਵਿੰਦਰ ਸਿੰਘ ਰਿਉਣਾ ਭੋਲਾ, ਨਰਿੰਦਰ ਸਿੰਘ ਨਿੰਦੀ ਸੈਫਲਪੁਰ, ਅਵਤਾਰ ਸਿੰਘ ਫੋਜੀ ਸਾਬਕਾ ਸਰਪੰਚ ਅਮਰਗੜ੍ਹ , ਸੁਖਵਿੰਦਰ ਸਿੰਘ ਕਾਲਾ ਸਾਬਕਾ ਸਰਪੰਚ , ਜਸਵੀਰ ਸਿੰਘ ਸੀਰਾ ਮੁਕੰਦਪੁਰਾ, ਰਣਜੀਤ ਸਿੰਘ ਰਾਣਾ ਪੰਜੋਲੀ, ਸੰਜੂ ਰੁੜਕੀ, ਹਰਪ੍ਰੀਤ ਸਿੰਘ ਮੂਲੇਪੁਰ, ਪ੍ਰੇਮ ਸਿੰਘ ਸਾਬਕਾ ਪੰਚ ਮੂਲੇਪੁਰ, ਅਮਰੀਕ ਸਿੰਘ ਮੂਲੇਪੁਰ ਅਤੇ ਹਰਕੀਰਤ ਸਿੰਘ ਮੂਲੇਪੁਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿੰਡ ਕੋਟਲਾ ਜੱਟਾ ‘ਚ ਕਾਂਗਰਸ ‘ਚ ਸਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ।